● On air now · ਟੀਵੀ ਪੰਜਾਬ

Punjabi News · Since 2013

Breaking

ਜਲੰਧਰ ਵਿਚ ਵੱਡੀ ਵਾਰਦਾਤ: ਰਾਤ ਦੇ ਹਨੇਰੇ ‘ਚ ਕੁੜੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਜਲੰਧਰ : ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਏਪੁਰ-ਰਸੂਲਪੁਰ ‘ਚ ਬੀਤੀ ਦੇਰ ਰਾਤ ਇਕ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ…


ਜਲੰਧਰ : ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਏਪੁਰ-ਰਸੂਲਪੁਰ ‘ਚ ਬੀਤੀ ਦੇਰ ਰਾਤ ਇਕ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ  ਮੁਤਾਬਕ ਮ੍ਰਿਤਕ ਕੁੜੀ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ ਅਤੇ ਕੁੜੀ ਨੇਪਾਲੀ ਹੈ। ਪੁਲਿਸ ਵੱਲੋਂ ਗੋਲੀ ਚੱਲਣ ਤੋਂ ਬਾਅਦ ਪਿਸਤੌਲ ‘ਚੋਂ ਨਿਕਲਿਆ ਰੌਂਦ ਵੀ ਮੌਕੇ ਤੋਂ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਰਾਤ ਦੇ ਹਨ੍ਹੇਰੇ ਵਿਚ ਪਿੰਡ ਰਸੂਲਪੁਰ ਦੀ ਨਹਿਰ ਨੇੜੇ ਦਿੱਤਾ ਗਿਆ।

ਟੀਵੀ ਪੰਜਾਬ ਬਿਊਰੋ


Filed under