ਜਲੰਧਰ -ਥਾਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਸੋਢਲ ਮੰਦਰ ਨੇੜੇ ਸਥਿਤ ਇਕ ਕਰਿਆਨਾ ਸਟੋਰ ਦੇ ਮਾਲਕ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਖਬਰ ਹੈ । ਜ਼ਖਮੀ ਦੁਕਾਨਦਾਰ ਦੀ ਪਛਾਣ ਸਚਿਨ ਵਜੋਂ ਹੋਈ ਹੈ। ਗੋਲੀ ਲੱਗਣ ਤੋਂ ਬਾਅਦ ਕਰਿਆਨਾ ਸਟੋਰ ਮਾਲਕ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੁਕਾਨਦਾਰ ਨੂੰ ਗੋਲੀ ਕਿਉਂ ਅਤੇ ਕਿਸ ਨੇ ਮਾਰੀ ਇਸ ਬਾਰੇ ਅਜੇ ਤਕ ਕੋਈ ਖੁਲਾਸਾ ਨਹੀਂ ਹੋ ਸਕਿਆ ।
ਜਲੰਧਰ ਵਿਚ ਵਾਰਦਾਤ: ਸੋਡਲ ਮੰਦਰ ਨੇੜੇ ਦੁਕਾਨਦਾਰ ਨੂੰ ਮਾਰੀ ਗੋਲ਼ੀ
