ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲਜੀਅਮ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਕੇਂਦਰ ਸਰਕਾਰ ਨੂੰ 9 ਨਾਵਾਂ ਦੀ ਸਿਫਾਰਸ਼ ਕੀਤੀ। ਇਨ੍ਹਾਂ ਵਿਚੋਂ ਤਿੰਨ ਮਹਿਲਾ ਜੱਜ ਹਨ। ਸਰਕਾਰ ਨੂੰ ਭੇਜੇ ਗਏ ਨਾਵਾਂ ਵਿਚ ਤੇਲੰਗਾਨਾ ਹਾਈ ਕੋਰਟ ਦੀ ਮੁੱਖ ਜੱਜ, ਜਸਟਿਸ ਹਿਮਾ ਕੋਹਲੀ, ਕਰਨਾਟਕ ਹਾਈ ਕੋਰਟ ਦੇ ਜੱਜ, ਜਸਟਿਸ ਬੀਵੀ ਨਾਗਰਥਨਾ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਜਸਟਿਸ ਬੇਲਾ ਤ੍ਰਿਵੇਦੀ ਦਾ ਨਾਂਅ ਸ਼ਾਮਲ ਹੈ।
ਤੁਹਾਨੂੰ ਦੱਸ ਦੇਈਏ ਕਿ 9 ਵਿਚੋਂ ਤਿੰਨ – ਜਸਟਿਸ ਵਿਕਰਮ ਨਾਥ, ਬੀਵੀ ਨਾਗਰਥਨਾ ਅਤੇ ਸੀਨੀਅਰ ਵਕੀਲ ਪੀਐਸ ਨਰਸਿਮਹਾ ਭਾਰਤ ਦੇ ਮੁੱਖ ਜੱਜ ਬਣ ਸਕਦੇ ਹਨ। ਜੇ ਕੇਂਦਰ ਸਰਕਾਰ ਦੁਆਰਾ ਪੀਐਸ ਨਰਸਿਮਹਾ ਨੂੰ ਨਿਯੁਕਤੀ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਉਹ ਬਾਰ ਤੋਂ ਸਿੱਧੇ ਸੁਪਰੀਮ ਕੋਰਟ ਵਿਚ ਨਿਯੁਕਤ ਹੋਣ ਵਾਲੇ ਨੌਵੇਂ ਵਕੀਲ ਹੋਣਗੇ। ਇਹ ਸਿਫਾਰਿਸ਼ ਸੁਪਰੀਮ ਕੋਰਟ ਤੋਂ ਜਸਟਿਸ ਰੋਹਿੰਟਨ ਨਰੀਮਨ ਦੀ ਸੇਵਾਮੁਕਤੀ ਤੋਂ ਬਾਅਦ ਆਈ ਹੈ, ਜੋ ਮਾਰਚ 2019 ਤੋਂ ਕਾਲੇਜੀਅਮ ਦੇ ਮੈਂਬਰ ਸਨ।
ਟੀਵੀ ਪੰਜਾਬ ਬਿਊਰੋ