ਨਵੀਂ ਦਿੱਲੀ : ਭਾਰਤ ਅਗਲੇ ਮਹੀਨੇ ਅਫਗਾਨਿਸਤਾਨ ਦੇ ਹਾਲਾਤ ‘ਤੇ ਇਕ ਮੀਟਿੰਗ ਕਰਨ ਵਾਲਾ ਹੈ। ਜਿਸ ਵਿਚ ਭਾਰਤ ਵਲੋਂ ਰੂਸ ਤੇ ਚੀਨ ਸਮੇਤ ਪਾਕਿਸਤਾਨ ਨੂੰ ਵੀ ਸੱਦਾ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੀਟਿੰਗ 10 ਤੇ 11 ਨਵੰਬਰ ਨੂੰ ਹੋ ਸਕਦੀ ਹੈ।
ਰਿਪੋਰਟਾਂ ਮੁਤਾਬਿਕ ਇਸ ਮੀਟਿੰਗ ਲਈ ਪਾਕਿਸਤਾਨ, ਈਰਾਨ, ਤਾਜਿਕਸਤਾਨ, ਉਜ਼ਬੇਕਿਸਤਾਨ, ਰੂਸ, ਚੀਨ, ਯੂਰਪੀਅਨ ਯੂਨੀਅਨ, ਫਰਾਂਸ, ਜਰਮਨੀ, ਬਰਤਾਨੀਆ, ਅਮਰੀਕਾ ਤੇ ਸੰਯੁਕਤ ਰਾਸ਼ਟਰ ਦੇ ਨੁਮਾਇੰਦਿਆਂ ਨੂੰ ਸੱਦਾ ਭੇਜਿਆ ਗਿਆ ਹੈ ਪਰੰਤੂ ਇਸ ਮੀਟਿੰਗ ਲਈ ਤਾਲਿਬਾਨ ਦੇ ਨੁਮਾਇੰਦਿਆਂ ਨੂੰ ਸੱਦਾ ਭੇਜਿਆ ਗਿਆ ਹੈ ਜਾਂ ਨਹੀਂ ਇਹ ਸਪਸ਼ਟ ਨਹੀਂ ਹੈ।
ਟੀਵੀ ਪੰਜਾਬ ਬਿਊਰੋ