ਡੈਸਕ- ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸੂਬੇ ਚ ਬੰਦ ਕੀਤੀ ਗਈ ਇੰਟਰਨੈੱਟ ਸੇਵਾ ਚ ਹੁਣ ਨਵੀਂ ਤਬਦੀਲੀ ਆਈ ਹੈ । ਪੰਜਾਬ ਵਿਚ ਇੰਟਰਨੈਟ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਕੱਲ੍ਹ 24 ਮਾਰਚ ਤੱਕ ਲਈ ਇੰਟਰਨੈੱਟ ’ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਅਜਨਾਲਾ ਵਿਚ ਇੰਟਰਨੈਟ ਬਹਾਲ ਹੋ ਗਿਆ ਹੈ। ਇਸ ਤੋਂ ਪਹਿਲਾਂ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਅਜਨਾਲਾ, ਮੋਹਾਲੀ ਜ਼ਿਲ੍ਹਿਆਂ ਅਤੇ ਏਅਰਪੋਰਟ ਰੋਡ ਦੇ ਆਸ-ਪਾਸ ਦੇ ਕੁਝ ਹਿੱਸਿਆਂ ‘ਚ 23 ਮਾਰਚ ਤੱਕ ਇੰਟਰਨੈੱਟ ਪਾਬੰਦੀ ਵਧਾ ਦਿੱਤੀ ਗਈ ਸੀ। ਹੁਣ ਤਰਨਤਾਰਨ, ਫਿਰੋਜ਼ਪੁਰ ਨੂੰ ਛੱਡ ਕੇ ਬਾਕੀ ਥਾਵਾਂ ਉਤੇ ਸੇਵਾ ਬਹਾਲ ਕਰ ਦਿੱਤੀ ਗਈ ਹੈ।
ਤਰਨਤਾਰਨ-ਫਿਰੋਜ਼ਪੁਰ ਨੂੰ ਛੱਡ ਬਾਕੀ ਥਾਵਾਂ ‘ਤੇ ਬਹਾਲ ਹੋਇਆ ਇੰਟਰਨੈੱਟ
