● On air now · ਟੀਵੀ ਪੰਜਾਬ

Punjabi News · Since 2013

Breaking

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਹੈਲੀਕਾਪਟਰ ਕ੍ਰੈਸ਼

ਸ੍ਰੀਨਗਰ : ਜੰਮੂ -ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਹ ਘਟਨਾ ਖਰਾਬ ਮੌਸਮ ਕਾਰਨ ਸ਼ਿਵਗੜ੍ਹ ਧਾਰ ਇਲਾਕੇ ਵਿਚ ਵਾਪਰੀ। ਰਿਪੋਰਟਾਂ ਅਨੁਸਾਰ ਹੈਲੀਕਾਪਟਰ ਵਿਚ ਦੋ ਲੋਕ ਸਵਾਰ ਸਨ। ਜੰਮੂ -ਕਸ਼ਮੀਰ ਪੁਲਿਸ ਨੇ ਕਿਹਾ, “ਸਥਾਨਕ ਲੋਕਾਂ ਨੇ…


ਸ੍ਰੀਨਗਰ : ਜੰਮੂ -ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਹ ਘਟਨਾ ਖਰਾਬ ਮੌਸਮ ਕਾਰਨ ਸ਼ਿਵਗੜ੍ਹ ਧਾਰ ਇਲਾਕੇ ਵਿਚ ਵਾਪਰੀ। ਰਿਪੋਰਟਾਂ ਅਨੁਸਾਰ ਹੈਲੀਕਾਪਟਰ ਵਿਚ ਦੋ ਲੋਕ ਸਵਾਰ ਸਨ।

ਜੰਮੂ -ਕਸ਼ਮੀਰ ਪੁਲਿਸ ਨੇ ਕਿਹਾ, “ਸਥਾਨਕ ਲੋਕਾਂ ਨੇ ਊਧਮਪੁਰ ਦੇ ਪਟਨੀਟੌਪ ਖੇਤਰ ਦੇ ਨੇੜੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਦਿੱਤੀ ਹੈ। ਅਸੀਂ ਟੀਮ ਨੂੰ ਖੇਤਰ ਵਿਚ ਭੇਜਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।”

ਡੀਆਈਜੀ ਊਮਪੁਰ ਰਿਆਸੀ ਰੇਂਜ ਸੁਲੇਮਾਨ ਚੌਧਰੀ ਨੇ ਕਿਹਾ, “ਸਾਨੂੰ ਜਾਣਕਾਰੀ ਮਿਲੀ ਹੈ ਅਤੇ ਪੁਲਿਸ ਟੀਮ ਨੂੰ ਸ਼ਿਵਗੜ੍ਹ ਧਾਰ ਵੱਲ ਭੇਜਿਆ ਗਿਆ ਹੈ।”

ਟੀਵੀ ਪੰਜਾਬ ਬਿਊਰੋ


Filed under