ਜਥੇਦਾਰ ਅਕਾਲ ਤਖਤ ਦੀ ਸੰਗਤ ਨੂੰ ਅਪੀਲ ‘ ਹਰ ਸਿੱਖ ਰੱਖੇ ਹਥਿਆਰ’

ਅੰਮ੍ਰਿਤਸਰ- ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਆਪਣੇ ਕੋਲ ਹਥਿਆਰ ਰੱਖਣ ਦੀ ਅਪੀਲ ਕੀਤੀ ਹੈ ।ਜਥੇਦਾਰ ਦਾ ਕਹਿਣਾ ਹੈ ਕਿ ਹਾਲਾਤ ਨੂੰ ਵੇਖਦਿਆਂ ਹੋਇਆ ਹਰੇਕ ਸਿੱਖ ਨੂੰ ਆਪਣੇ ਕੋਲ ਹਥਿਆਰ ਰੱਖਣ ਦੀ ਲੋੜ ਹੈ । ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੌਮ ਨੂੰ ਲਾਇਸੈਂਸੀ ਮਾਡਰਨ ਹਥਿਆਰ ਆਪਣੇ ਕੋਲ ਰੱਖਣ ਦੀ ਗੱਲ ਕੀਤੀ ਹੈ ।

ਜਥੇਦਾਰ ਦੇ ਬਿਆਨ ‘ਤੇ ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਸਖਤ ਪ੍ਰਤੀਕਰਮ ਦਿੱਤਾ ਹੈ । ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਚ ਕੋਈ ਗ੍ਰਹਿ ਯੁੱਧ ਨਹੀਂ ਹੋ ਰਿਹਾ ਜੋ ਜਥੇਦਾਰ ਸਾਰਿਆਂ ਨੂੰ ਹਥਿਆਰ ਲੈਣ ਲਈ ਕਹਿ ਰਹੇ ਹਨ ।ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਬਾਦਲ ਪਰਿਵਾਰ ਦੀ ਨੌਕਰੀ ਕਰਦੇ ਹਨ ਅਤੇ ਸਿਰਫ ਆਪਣੀ ਨੌਕਰੀ ਬਚਾਉਣ ਲਈ ਅਜਿਹੇ ਗਲਤ ਬਿਆਨ ਦੇ ਰਹੇ ਹਨ ।

ਓਧਰ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਦੇ ਬਿਆਨ ਦਾ ਸਮਰਥਨ ਕੀਤਾ ਹੈ । ਭਾਜਪਾ ਦੇ ਇਲਜ਼ਾਮਾਂ ਨੂੰ ਗਲਤ ਦੱਸਦਿਆਂ ਵਲਟੋਹਾ ਨੇ ਹਤਿਆਰ ਨੂੰ ਸਿੱਖ ਧਰਮ ਦਾ ਇਕ ਅੰਗ ਕਿਹਾ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਕੋਲ ਹਥਿਆਰ ਦਾ ਮਤਲਬ ਦਾਰਮਿਕ ਨਿਸ਼ਾਨੀ ਹੈ । ਭਾਜਪਾ ਜਿਸ ਤਰ੍ਹਾਂ ਇਸ ਨੂੰ ਪੇਸ਼ ਕਰ ਰਹੀ ਹੈ ,ਉਹ ਬਿਲਕੁਲ ਗਲਤ ਹੈ ।