ਤਾਇਵਾਨ ਨੂੰ ਫਿਰ ਮਿਲਿਆ ਅਮਰੀਕਾ ਦਾ ਸਾਥ, 345 ਮਿਲੀਅਨ ਡਾਲਰ ਦੀ ਫੌਜੀ ਮਦਦ ਦੇਣ ਦਾ ਕੀਤਾ ਐਲਾਨ

Washington- ਅਮਰੀਕਾ ਨੇ ਤਾਇਵਾਨ ਨੂੰ 345 ਮਿਲੀਅਨ ਡਾਲਰ ਦਾ ਫੌਜੀ ਸਹਾਇਤਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਇੱਕ ਬਿਆਨ ’ਚ ਤਾਇਵਾਨ ਨੂੰ ਸਹਾਇਤਾ ਦੇਣ ਲਈ ‘ਰੱਖਿਆ ਵਿਭਾਗ ਦੀ ਰੱਖਿਆ ਸਮੱਗਰੀ ਅਤੇ ਸੇਵਾਵਾਂ ਅਤੇ ਫੌਜੀ ਸਿੱਖਿਆ ਅਤੇ ਸਿਖਲਾਈ’ ਦੇ ਪੈਕੇਜ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਤਾਇਵਾਨ ਨੂੰ ਚੀਨ ਆਪਣਾ ਇੱਕ ਸੂਬੀ ਮੰਨਦਾ ਹੈ ਪਰ ਤਾਇਵਾਨ ਖ਼ੁਦ ਨੂੰ ਇੱਕ ਆਜ਼ਾਦ ਦੇਸ਼ ਕਹਾਉਂਦਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਬਲ ਨਾਲ ਤਾਇਵਾਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹੜਾ ਕਿ ਗ਼ਲਤ ਹੈ। ਇਸ ਦੇਸ਼ ’ਚ ਸੰਵਿਧਾਨ ਹੈ ਅਤੇ ਇੱਥੇ ਇੱਕ ਚੁਣੀ ਹੋਈ ਸਰਕਾਰ ਹੈ। ਜ਼ਿਕਰਯੋਗ ਹੈ ਕਿ ਦੁਨੀਆ ’ਚ ਸਿਰਫ਼ 13 ਦੇਸ਼ ਹੀ ਤਾਇਵਾਨ ਨੂੰ ਇੱਕ ਵੱਖ ਪ੍ਰਭੂਸੱਤਾ ਸੰਪੰਨ ਅਤੇ ਆਜ਼ਾਦ ਦੇਸ਼ ਮੰਨਦੇ ਹਨ।