ਆਈਪੀਐਲ ਦੇ ਦੂਜੇ ਪੜਾਅ ਦੀ ਸ਼ੁਰੂਆਤ ਅੱਜ ਤੋਂ

ਦੁਬਈ : ਪੰਜ ਵਾਰ ਦੀ ਆਈਪੀਐਲ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਤਿੰਨ ਵਾਰ ਦੀ ਜੇਤੂ ਚੇਨਈ ਸੁਪਰਕਿੰਗਜ਼ ਟੀ -20 ਲੀਗ ਵਿਚ ਮੁਕਾਬਲਾ ਕਰੇਗੀ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਦੂਜੇ ਪੜਾਅ ਦੀ ਸ਼ੁਰੂਆਤ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚ ਸ਼ਾਨਦਾਰ ਮੈਚ ਨਾਲ ਹੋਵੇਗੀ ਜਿਸ ਵਿਚ ਖਿਡਾਰੀਆਂ ਨੂੰ ਟੀ -20 ਵਿਸ਼ਵ ਕੱਪ ਤੋਂ ਪਹਿਲਾਂ ਯੂਏਈ ਵਿਚ ਹਾਲਾਤ ਨੂੰ ਸਮਝਣ ਦਾ ਮੌਕਾ ਵੀ ਮਿਲੇਗਾ।

ਭਾਰਤ ਵਿਚ ਕੋਵਿਡ -19 ਦੀ ਦੂਜੀ ਲਹਿਰ ਕਾਰਨ ਆਈਪੀਐਲ ਨੂੰ ਮਈ ਵਿਚ ਅੱਧ ਵਿਚਾਲੇ ਮੁਲਤਵੀ ਕਰਨਾ ਪਿਆ ਸੀ। ਉਸ ਸਮੇਂ ਤਕ ਟੂਰਨਾਮੈਂਟ ਦੇ ਸਿਰਫ 29 ਮੈਚ ਹੀ ਹੋ ਸਕੇ ਸਨ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਹੁਣ ਅਜਿਹੀ ਸਥਿਤੀ ਤੋਂ ਬਚਣ ਲਈ ਪ੍ਰਾਰਥਨਾ ਕਰੇਗਾ।

ਟੀਵੀ ਪੰਜਾਬ ਬਿਊਰੋ