ਚੰਡੀਗੜ੍ਹ- ਮੁਹਾਲੀ ਕੋਰਟ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਹੈ.ਅਦਾਲਤ ਨੇ ਮਜੀਠੀਆ ਵਲੋਂ ਲਗਾਈ ਗਈ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ.ਹੁਣ ਮਜੀਠੀਆ ਨੂੰ 8 ਮਾਰਚ ਤਕ ਪਟਿਆਲਾ ਜੇਲ੍ਹ ਚ ਰਹਿਣਾ ਪਵੇਗਾ.ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਹੁਣ ਉਪਰੀ ਅਦਾਲਤ ‘ਚ ਬੇਲ ਅਰਜ਼ੀ ਲਗਾਉਣਗੇ.ਵਕੀਲਾਂ ਮੁਤਾਬਿਕ ਉਹ ਹਾਈਕੋਰਟ ‘ਚ ਪਹੁਮਚ ਕਰਕੇ ਮਜੀਠੀਆ ਦੀ ਰੈਗੁਲਰ ਬੇਲ ਲਈ ਅਪਲਾਈ ਕਰਣਗੇ.
ਐੱਨ.ਡੀ.ਪੀ.ਐੱਸ ਐਕਟ ਮਾਮਲੇ ਚ ਬਿਕਰਮ ਮਜੀਠੀਆ ‘ਤੇ ਕੇਸ ਚੱਲ ਰਿਹਾ ਹੈ.ਅਗਾਉਂ ਜ਼ਮਾਨਤ ਖਤਮ ਹੋਣ ਤੋਂ ਬਾਅਦ ਮਜੀਠੀਆ ਵਲੋਂ 24 ਫਰਵਰੀ ਨੂੰ ਮੁਹਾਲੀ ਅਦਾਲਤ ਚ ਸਰੰਡਰ ਕਰ ਦਿੱਤਾ ਗਿਆ ਸੀ.
ਮਜੀਠੀਆ ਨੂੰ ਝਟਕਾ,ਅਦਾਲਤ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ
