Vancouver- ਹਰਜੋਤ ਸਿੰਘ ਸਮਰਾ ਨੂੰ ਵੈਨਕੂਵਰ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ ਹੈ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਅਗਲੀ ਪੇਸ਼ੀ ਤੱਕ ਉਹ ਹਿਰਾਸਤ ’ਚ ਹੀ ਰਹੇਗਾ। ਦੱਸ ਦਈਏ ਕਿ ਬੀਤੀ 10 ਅਗਸਤ ਨੂੰ ਸਮਰਾ ਦੇ ਵਿਰੁੱਧ ਕੈਨੇਡਾ-ਵਿਆਪੀ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਅਸਲ ’ਚ ਉਹ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਆਪਣੇ halfway house (ਸਾਬਕਾ ਨਸ਼ੇੜੀ, ਕੈਦੀਆਂ ਅਤੇ ਮਾਨਸਿਕ ਰੋਗੀਆਂ ਦੀ ਮਦਦ ਲਈ ਬਣਾਇਆ ਗਿਆ ਕੇਂਦਰ) ’ਚ ਪਹੁੰਚਣ ’ਚ ਅਸਫ਼ਲ ਰਿਹਾ ਸੀ, ਜਿਸ ਮਗਰੋਂ ਪੁਲਿਸ ਨੇ ਉਸ ਦੇ ਖ਼ਿਲਾਫ਼ ਇਹ ਵਾਰੰਟ ਜਾਰੀ ਕੀਤਾ। ਪੁਲਿਸ ਨੇ ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ 10 ਅਗਸਤ ਨੂੰ ਸ਼ਾਮੀਂ 6 ਵਜੇ ਉਸ ਨੂੰ ਕੈਂਬੀ ਸਟਰੀਟ ਅਤੇ ਮਰੀਨ ਡਰਾਈਵ ’ਤੇ ਗੱਡੀ ਚਲਾਉਂਦਿਆਂ ਦੇਖਿਆ ਗਿਆ ਪਰ ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਉਹ ਭੱਜ ਨਿਕਲਿਆ। ਪੁਲਿਸ ਨੇ ਦੱਸਿਆ ਕਿ ਸਮਰਾ ਕਈ ਨਸ਼ੀਲੀਆਂ ਦਵਾਈਆਂ ਅਤੇ ਹਥਿਆਰਾਂ ਨਾਲ ਸਬੰਧਿਤ ਅਪਰਾਧਾਂ ਲਈ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਸੀ ਅਤੇ ਉਸ ਨੂੰ ਸਾਲ 2017 ’ਚ ਗਿ੍ਰਫ਼ਤਾਰ ਕੀਤਾ ਗਿਆ ਸੀ।
ਗ੍ਰਿਫਤਾਰ ਹੋਇਆ ਹਰਜੋਤ ਸਿੰਘ ਸਮਰਾ, ਪੁਲਿਸ ਨੇ ਜਾਰੀ ਕੀਤਾ ਸੀ ਕੈਨੇਡਾ-ਵਿਆਪੀ ਵਾਰੰਟ
