ਡੈਸਕ- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀ.ਕੇ ਅੱਜ 12.30 ਵਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਘਰ ਵਾਪਸੀ ਕਰਨਗੇ।
ਜਾਣਕਾਰੀ ਦਿੰਦੇ ਹੋਏ ਕਿਹਾ, ਦੇਸ਼ਭਰ ਵਿੱਚ ਹਲਾਤ ਅਜਿਹੇ ਬਣ ਚੁੱਕੇ ਹਨ ਕਿ ਸਮੇਂ ਦੀਆਂ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀਆਂ, ਜਿਸ ਦੇ ਮੱਦੇਨਜ਼ਰ ਸਾਰੀਆਂ ਪੰਥ ਧਿਰਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਇਸ ਦੇ ਮੱਜੇਨਜ਼ਰ ਮੈਂ ਅਕਾਲੀ ਦਲ ਵਿੱਚ ਮੁੜ ਘਰ ਵਾਪਿਸ ਦਾ ਫੈਸਲਾ ਲਿਆ ਹੈ।
ਮਨਜੀਤ ਸਿੰਘ ਜੀ.ਕੇ ਨੇ ਕਿਹਾ, ਅਸੀਂ ਜਾਗੋ ਪਾਰਟੀ ਦਾ ਢਾਂਚ ਭੰਗ ਕਰ ਰਹੇ ਹਾਂ, ਮੇਰੇ ਨਾਲ ਦਿੱਲੀ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਸਣੇ ਹੋਰ ਕਈ ਹੋਰ ਆਗੂ ਵੀ ਮੁੜ ਤੋਂ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜੀ.ਕੇ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਦਿੱਲੀ ਪਹੁੰਚ ਗਏ ਹਨ। ਉਹਨਾਂ ਅੱਗੇ ਦੱਸਿਆ, ਅੱਜ ਉਹ ਮੇਰੇ ਘਰ ਆਉਂਣਗੇ ਅਤੇ ਮੇਰੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਵਾਉਂਣਗੇ। ਇਸ ਮੌਕੇ ਉਨ੍ਹਾਂ ਨੇ ਕਿਹਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਅੱਜ ਜੋ ਲੋਕ ਕਾਬਜ਼ ਹਨ ਉਸ ਸਰਕਾਰ ਵੱਲੋਂ ਕੀਤੇ ਹਨ, ਉਨ੍ਹਾ ਦਾ ਦਿੱਲੀ ਦੀ ਸਿੱਖ ਸੰਗਤ ਵਿੱਚ ਕੋਈ ਅਧਾਰ ਨਹੀਂ ਹੈ।