ਭਾਰਤੀ ਸਿੰਘ ਨੂੰ ਮੁਆਫੀ ਵੀ ਨਾ ਆਈ ਕੰਮ , ਪਰਚਾ ਹੋਇਆ ਦਰਜ

ਜਲੰਧਰ- ਦਾੜ੍ਹੀ- ਮੁੱਛੀ ਵਾਲੇ ਬਿਆਨ ਨੂੰ ਲੈ ਕੇ ਚਰਚਾ ਚ ਰਹੀ ਹਾਸ ਕਲਾਕਾਰ ਭਾਰਤੀ ਸਿੰਘ ਵੱਡੀ ਮੁਸਿਬਤ ਚ ਫੰਸ ਗਈ ਹੈ ।ਇਕ ਦਿਨ ਪਹਿਲਾਂ ਲੋਕਾਂ ਤੋਂ ਮੰਗੀ ਮੁਆਫੀ ਦੇ ਬਾਵਜੂਦ ਜਲੰਧਰ ਚ ਉਨ੍ਹਾਂ ਖਿਲਾਫ ਹੋਈ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਦੀ ਸ਼ਿਕਾਇਤ ‘ਤੇ ਜਲੰਧਰ ਦੇ ਥਾਣਾ ਆਦਮਪੁਰ ਚ ਇਸ ਮਸ਼ਹੂਰ ਅਦਾਕਾਰਾ ਖਿਲਾਫ 295 ਏ ਦੇ ਤਹਿਤ ਮੁੱਕਦਮਾ ਦਰਜ ਕੀਤਾ ਗਿਆ ਹੈ ।