ਮਾਨਸਾ ਹਲਕੇ ਨੂੰ ਲੱਗੀ ਨਜ਼ਰ , ਸੱਤਾ ਪੱਖ ਅਤੇ ਵਿਰੋਧੀ ਧਿਰ ਹੋਇਆ ਖਤਮ

ਜਲੰਧਰ- ਪੰਜਾਬ ਦੇ ਹਲਕਾ ਮਾਨਸਾ ਨੂੰ ਇੰਝ ਲਗਦਾ ਹੈ ਕਿ ਜਿਵੇਂ ਕਿ ਕਿਸੇ ਦੀ ਨਜ਼ਰ ਲੱਗ ਗਈ ਹੋਵੇ । ਕੁੱਝ ਦਿਨਾਂ ਚ ਹੀ ਇਸ ਹਲਕੇ ਦੇ ਲੋਕਾਂ ਨੇ ਆਪਣੇ ਦੋਹੇਂ ਹਰਮਨ ਪਿਆਰੇ ਨੇਤਾਵਾਂ ਨੂੰ ਗਵਾਂ ਦਿੱਤਾ ।ਜਿੱਤ ਕੇ ਸਿਹਤ ਮੰਤਰੀ ਬਣੇ ‘ਆਪ’ ਦੇ ਡਾ ਵਿਜੈ ਸਿੰਗਲਾ ਜੇਲ੍ਹ ਚ ਹਨ ਅਤੇ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ।

ਬੁਰਾ ਹੋਇਆ ਜਦੋਂ ਪਤਾ ਲੱਗਿਆਂ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਹੇਠ ਕੈਬਨਿਟ ਤੋਂ ਬਾਹਰ ਕੱਢ ਦਿੱਤਾ ਗਿਆ । ਪੁਲਿਸ ਨੂੰ ਉਨ੍ਹਾਂ ਨੂੰ ਸਗੇ ਭਾਣਜੇ ਪ੍ਰਦੀਪ ਕੁਮਾਰ ਸਮੇਤ ਗ੍ਰਿਫਤਾਰ ਕਰ ਲਿਆ ।ਮਾਨਸਾ ਹਲਕੇ ਵਾਲੇ ਲੋਕ ਉਦੋਂ ਆਪਣੁ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਪਏ ।ਸਿੰਗਲਾ ਦੇ ਕਾਂਡ ਤੋਂ ਬਾਅਦ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਆਈ । ਚਰਚਾ ਹੋਣ ਲੱਗ ਪਈ ਕਿ ਬਾਈ ਸਿੱਧੂ ਨੂੰ ਵੋਟ ਨਾ ਪਾ ਕੇ ਗਲਤੀ ਕਰ ਗਏ । ਮੂਸੇਵਾਲਾ ਨੇ ਵੀ ਸਿੰਗਲਾ ਦੀ ਗ੍ਰਿਫਤਾਰੀ ‘ਤੇ ਭੜਾਸ ਕੱਢੀ ਸੀ ।ਸਿੰਗਲਾ ਇੱਕ ਲੱਖ ਵੋਟ ਹਾਸਿਲ ਕਰਕੇ ਮਾਨਸਾ ਹਲਕੇ ਤੋਂ ਜੇਤੂ ਰਹੇ ਸਨ ।

ਹੁਣ ਗੱਲ ਮਾਨਸਾ ਹਲਕੇ ਦੀ ਰਨਰ ਅਪ ਦੀ । ਕਾਂਗਰਸ ਦੇ ਸ਼ੁਭਦੀਪ ਸਿੰਘ ਊਰਫ ਸਿੱਧੂ ਮੂਸਵਾਲਾ 36 ਹਜ਼ਾਰ ਦੇ ਕਰੀਬ ਵੋਟ ਹਾਸਿਲ ਕਰਕੇ ਦੂਜੇ ਨੰਬਰ ‘ਤੇ ਰਹੇ ਸਨ । ਸਿੰਗਲਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਅਗਲੀ ਵਾਰ ਮੂਸੇਵਾਲਾ ਦੀ ਜਿੱਤ ਪੱਕੀ ਹੈ । ਹਾਰਨ ਤੋਂ ਬਾਅਦ ਵੀ ਮੂਸੇਵਾਲਾ ਨੇ ਇਕ ਵੀਡੀਓ ਜਾਰੀ ਕਰ ਹਲਕੇ ਦੇ ਲੋਕਾਂ ਨਾਲ ਖੜੇ ਹੋਣ ਦੀ ਗੱਲ ਕੀਤੀ ਸੀ ।ਉਪਜੇਤੂ ਰਹਿਣ ਵਾਲਾ ਹਲਕਾ ਮਾਨਸਾ ਦਾ ਦੂਜਾ ਉਮਦਿਵਾਰ ਸਿੱਧੂ ਮੂਸੇਵਾਲਾ ਵੀ ਚਲਾ ਗਿਆ ।ਉਨ੍ਹਾਂ ਦੇ ਹੀ ਹਲਕੇ ਚ ਹਮਲਾਵਰਾਂ ਨਾਲ ਉਨ੍ਹਾਂ ਨੂੰ ਗੋਲੀਆਂ ਨਾਲ ਛਲਨੀ ਕਰ ਦਿੱਤਾ ।ਮਾਨਸਾ ਹਲਕਾ ਦਹਿਸ਼ਤ ਦੇ ਨਾਲ ਨੇਤਾ ਵਿਹਿਨ ਹੋ ਗਿਆ ਹੈ ।