● On air now · ਟੀਵੀ ਪੰਜਾਬ

Punjabi News · Since 2013

Breaking

ਡੈਮੇਜ ਕੰਟਰੋਲ ‘ਤੇ ਸੁਖਬੀਰ ਬਾਦਲ,ਪਾਰਟੀ ਦੇ ਜੱਥੇਬੰਦਕ ਢਾਂਚੇ ਦਾ ਕੀਤਾ ਵਿਸਥਾਰ

ਚੰਡੀਗੜ੍ਹ- ਬੀਬੀ ਜਗੀਰ ਕੌਰ ਅਤੇ ਜਗਮੀਤ ਬਰਾੜ ਦੇ ਬਾਗੀ ਹੋਣ ਅਤੇ ਇਆਲੀ ਸਮੇਤ ਹੋਰ ਨੇਤਾਵਾਂ ਦੀ ਨਰਾਜ਼ਗੀ ਦੇ ਵਿਚਕਾਰ ਸ਼੍ਰੌਮਣੀ ਅਕਾਲੀ ਦਲ ਪ੍ਰਧਾਨ ਗੰਭੀਰਤਾ ਨਾਲ ਕੰਮ ਕਰ ਹਹੇ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ…


ਚੰਡੀਗੜ੍ਹ- ਬੀਬੀ ਜਗੀਰ ਕੌਰ ਅਤੇ ਜਗਮੀਤ ਬਰਾੜ ਦੇ ਬਾਗੀ ਹੋਣ ਅਤੇ ਇਆਲੀ ਸਮੇਤ ਹੋਰ ਨੇਤਾਵਾਂ ਦੀ ਨਰਾਜ਼ਗੀ ਦੇ ਵਿਚਕਾਰ ਸ਼੍ਰੌਮਣੀ ਅਕਾਲੀ ਦਲ ਪ੍ਰਧਾਨ ਗੰਭੀਰਤਾ ਨਾਲ ਕੰਮ ਕਰ ਹਹੇ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਸਲਾਹਕਾਰ ਬੋਰਡ ਅਤੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਹਨ। ਜਾਰੀ ਸੂਚੀ ਅਨੁਸਾਰ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਅਲਵਿੰਦਰਪਾਲ ਸਿੰਘ ਪੱਖੋਕੇ, ਕੈਪਟਨ ਬਲਬੀਰ ਸਿੰਘ ਬਾਠ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਉਜਾਗਰ ਸਿੰਘ ਬਡਾਲੀ, ਬਲਬੀਰ ਸਿੰਘ ਮਿਆਣੀ, ਹਰਚਰਨ ਸਿੰਘ ਗੋਹਲਵੜੀਆ ਅਤੇ ਭਾਈ ਰਾਮ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਇਸੇ ਤਰ੍ਹਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੀਤਮਹਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਇਯਾਲੀ, ਸੋਹਣ ਸਿੰਘ ਠੰਡਲ, ਹਰਮੀਤ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਜਗਬੀਰ ਸਿੰਘ ਬਰਾੜ, ਗਗਨਜੀਤ ਸਿੰਘ ਬਰਨਾਲਾ, ਸਤਵਿੰਦਰ ਕੌਰ ਧਾਲੀਵਾਲ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਹਰਪ੍ਰੀਤ ਸਿੰਘ ਕੋਟਭਾਈ, ਹਰੀਸ਼ ਰਾਏ ਢਾਂਡਾ, ਡਾ. ਮਹਿੰਦਰ ਕੁਮਾਰ ਰਿਣਵਾ, ਹੰਸ ਰਾਜ ਜੋਸਨ, ਐੱਸਆਰ ਕਲੇਰ, ਹਰਪ੍ਰੀਤ ਕੌਰ ਮੁਖਮੈਲਪੁਰ, ਦਰਸ਼ਨ ਸਿੰਘ ਸ਼ਿਵਾਲਿਕ, ਬੀਬੀ ਗੁਰਦੇਵ ਕੌਰ ਸੰਘਾ ਅਤੇ ਹਰਭਜਨ ਸਿੰਘ ਡੰਗ ਨੂੰ ਸੀਨੀਅਰ ਮੀਤ ਪ੍ਰਧਾਨ ਲਗਾਇਆ ਗਿਆ ਹੈ।


Filed under