ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ,ਪਾਇਲਟ ਸੁਰੱਖਿਅਤ

ਗਵਾਲੀਅਰ : ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਵੀਰਵਾਰ ਸਵੇਰੇ ਭਾਰਤੀ ਹਵਾਈ ਸੈਨਾ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਭਿੰਡ ਜ਼ਿਲੇ ਦੇ ਪੁਲਿਸ ਸੁਪਰਡੈਂਟ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਜਹਾਜ਼ ਜ਼ਿਲ੍ਹੇ ਦੇ ਮਾਨਕਾਬਾਗ ਪਿੰਡ ਵਿਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ।

ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਅੱਜ ਸਵੇਰੇ ਗਵਾਲੀਅਰ ਦੇ ਮਹਾਰਾਜਪੁਰਾ ਏਅਰ ਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ।

ਇੰਡੀਅਨ ਏਅਰ ਫੋਰਸ ਨੇ ਟਵੀਟ ਕੀਤਾ ਕਿ ਭਾਰਤੀ ਹਵਾਈ ਸੈਨਾ ਦਾ ਮਿਰਾਜ 2000 ਲੜਾਕੂ ਜਹਾਜ਼ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਕੋਲ ਸਵੇਰੇ ਕ੍ਰੈਸ਼ ਹੋ ਗਿਆ। ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ।

ਪੁਲਿਸ ਕਰਮਚਾਰੀਆਂ ਦੀ ਇਕ ਟੀਮ ਨੇ ਹਾਦਸੇ ਵਾਲੀ ਥਾਂ ਦੀ ਘੇਰਾਬੰਦੀ ਕਰ ਲਈ ਹੈ, ਜਿੱਥੇ ਟ੍ਰੇਨਰ ਜੈੱਟ ਦਾ ਧੁਖਦਾ ਹੋਇਆ ਪੂਛ ਵਾਲਾ ਹਿੱਸਾ ਜ਼ਮੀਨ ਵਿਚ ਅੱਧਾ ਦੱਬਿਆ ਹੋਇਆ ਦਿਖਾਈ ਦਿੰਦਾ ਹੈ।

ਟੀਵੀ ਪੰਜਾਬ ਬਿਊਰੋ