ਵੀਡੀਓ: ਵਿਆਹ ਦੇ ਬੰਧਨ ‘ਚ ਬੱਝੀ ਪੰਜਾਬੀ ਅਦਾਕਾਰਾ ਮੈਂਡੀ ਤੱਖਰ

ਵਿਆਹਾਂ ਦਾ ਸੀਜ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ । ਪੰਜਾਬੀ ਅਦਾਕਾਰਾ ਮੈਂਡੀ ਤੱਖਰ ਨੇ ਵੀ ਆਪਣੀ ਚੁੰਨੀ ਦੀ ਰਸਮ ਦਾ ਵੀਡੀਓ ਸ਼ੇਅਰ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਮੈਂਡੀ ਤੱਖਰ ਗੁਲਾਬੀ ਅਤੇ ਸਿਲਵਰ ਕਢਾਈ ਵਾਲੇ ਖੂਬਸੂਰਤ ਲਹਿੰਗਾ ‘ਚ ਨਜ਼ਰ ਆ ਰਹੀ ਹੈ। ਜਦੋਂਕਿ ਲਾੜਾ ਰਾਜਾ ਹਲਕੇ ਹਰੇ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਪਿਆਰ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਅਦਾਕਾਰਾ ਨੇ ਹਲਦੀ ਸਮਾਰੋਹ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਬੈਂਗਣੀ ਰੰਗ ਦਾ ਸੂਟ ਪਹਿਣਦੀ ਨਜ਼ਰ ਆ ਰਹੀ ਸੀ।

 

View this post on Instagram

 

A post shared by MANDY 🤍 (@mandy.takhar)

ਮੰਗਣੀ ਤੋਂ ਬਾਅਦ ਸੰਗੀਤ ਸਮਾਰੋਹ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਪ੍ਰਸ਼ੰਸਕ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਹੁਣ ਖਬਰਾਂ ਮੁਤਾਬਕ ਅਦਾਕਾਰਾ ਨੇ ਵਿਆਹ ਕਰ ਲਿਆ ਹੈ। ਉਸ ਦੇ ਆਨੰਦਕਾਰਜ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਸਾਹਮਣੇ ਆਇਆ ਹੈ। ਮੈਂਡੀ ਨੂੰ ਲਾਲ ਦੁਪੱਟੇ ਦੇ ਨਾਲ ਹਲਕੇ ਗੁਲਾਬੀ ਸੂਟ ਵਿੱਚ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਉਸ ਦੇ ਪਤੀ ਨੇ ਗੁਲਾਬੀ ਕਢਾਈ ਵਾਲੀ ਚਿੱਟੀ ਸ਼ੇਰਵਾਨੀ ਪਾਈ ਹੋਈ ਹੈ।

ਮੈਂਡੀ ਤੱਖਰ ਇੱਕ ਸਫਲ ਪੰਜਾਬੀ ਅਦਾਕਾਰਾ ਰਹੀ ਹੈ। ਉਸਨੇ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਅਮਰਿੰਦਰ ਗਿੱਲ ਆਦਿ ਦੇ ਨਾਲ ਬਹੁਤ ਸਾਰੀਆਂ ਪੋਲੀਵੁੱਡ ਫਿਲਮਾਂ ਕੀਤੀਆਂ ਹਨ।