ਟੀਚਰਾਂ ਦੇ ਖਿਲਾਫ ਹੋਈ ‘ਆਪ’ ਸਰਕਾਰ , ਜਾਰੀ ਕੀਤੇ ਸਖਤ ਹੁਕਮ

ਚੰਡੀਗੜ੍ਹ- ਸਰਕਾਰ ਚਾਹੇ ਕੋਈ ਵੀ ਹੋਵੇ ,ਸਰਕਾਰੀ ਅਧਿਆਪਕਾਂ ਦਾ ਸੰਘਰਸ਼ ਕਦੇ ਨਹੀਂ ਰੁਕਦਾ ।ਪਾਰਟੀ ਚਾਹੇ ਕੋਈ ਵੀ ਹੋਵੇ ਸਰਕਾਰੀ ਅਧਿਆਪਕਾਂ ‘ਤੇ ਕਾਰਵਾਈ ਕਦੇ ਨਹੀਂ ਰੁਕੀਆਂ ।ਭਾਵੇਂ ਪੰਜਾਬ ਦੇ ਸਰਕਾਰੀ ਅਮਲੇ ਖਾਸਕਰ ਅਧਿਆਪਕਾਂ ਵਲੋਂ ਆਮ ਆਦਮੀ ਪਾਰਟੀ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਗਿਆ ਹੋਵੇ ,ਇਸਦੇ ਬਾਵਜੂਦ ਨਵੀਂ ਸਰਕਾਰ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਖਿਲਾਫ ਸਖਤ ਹੁਕਮ ਜਾਰੀ ਕਰ ਦਿੱਤੇ ਹਨ ।

ਦਰਅਸਲ ਐਲੀਮੈਂਟਰੀ ਟੀਚਰਾਂ ਵਲੋਂ ਬਦਲੀ ਦੇ ਨਿਯਮਾਂ ਦੇ ਖਿਲਾਫ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ।ਜਿਸ ‘ਤੇ ਮੰਤਰੀ ਜੀ ਵਲੋਂ ਸਖਤ ਹੁਕਮ ਜਾਰੀ ਉਕਤ ਪ੍ਰਦਰਸ਼ਨਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਦੇ ਸਖਤ ਹੁਕਮ ਜਾਰੀ ਕੀਤੇ ਗਏ ਹਨ ।ਸਹਾਇਕ ਡੀ.ਪੀ.ਆਈ ਨੇ ਪੰਜਾਬ ਦੇ ਸਾਰੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਇਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਸ਼ਿਨਾਖਤ ਕਰਕੇ ਅਨੁਸ਼ਾਸ਼ਨੀ ਕਾਰਵਾਈ ਦੇ ਹੁਕਮ ਕੱਢੇ ਹਨ ।

ਸਰਕਾਰ ਦਾ ਇਹ ਕਹਿਣਾ ਹੈ ਕਿ ਉਕਤ ਟੀਚਰਾਂ ਵਲੋਂ ਝੂਠ ਬੋਲ ਕੇ ਛੁੱਟੀ ਲਈ ਗਈ ਅਤੇ ਮੰਤਰੀ ਦੀ ਕੋਠੀ ਬਾਹਰ ਧਰਨਾ ਲਗਾ ਦਿੱਤਾ ਗਿਆ ।ਵਿਰੋਧੀ ਸਿਆਸੀ ਪਾਰਟੀਆਂ ਵਲੋਂ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਜਾ ਰਹੀ ਹੈ ।