Toronto- ਓਨਟਾਰੀਓ ਦੇ ਸੇਂਟ ਥਾਮਸ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਰਥਕੁਏਕ ਕੈਨੇਡਾ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਏਜੰਸੀ ਮੁਤਾਬਕ ਭੂਚਾਲ ਰਾਤੀਂ ਕਰੀਬ 10.45 ਵਜੇ ਆਇਆ ਅਤੇ ਰਿਕਟਰ ਸਕੇਲ ’ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਐਕਸ, ਜਿਸ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ’ਤੇ ਬਹੁਤ ਸਾਰੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਲੰਡਨ, ਇੰਗਰਸੋਲ, ਪੋਰਟ ਕਾਲਬੋਰਨ ਅਤੇ ਸੇਂਟ ਕੈਥਪੀਨ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਕੌਮੀ ਭੂਚਾਲ ਨਿਗਰਾਨੀ ਅਥਾਰਿਟੀ ਨੇ ਦੱਸਿਆ ਕਿ ਭੂਚਾਲ ਕਲੀਵਲੈਂਡ ਤੋਂ ਲਗਭਗ 67 ਕਿਲੋਮੀਟਰ ਪੂਰਬ-ਉੱਤਰ ਅਤੇ ਡੈਟੋਰਾਈਟ ਤੋਂ 186 ਕਿਲੋਮੀਰਟ ਦੂਰ ਪੂਰਬ-ਦੱਖਣ ’ਚ ਆਇਆ।