DRI ਦੀ ਵੱਡੀ ਕਾਰਵਾਈ, 40.08 ਕਰੋੜ ਰੁਪਏ ਦਾ ਵਿਦੇਸ਼ੀ ਸੋਨਾ ਕੀਤਾ ਬਰਾਮਦ

ਡੈਸਕ- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਦਰਭੰਗਾ-ਮੁਜ਼ੱਫਰਪੁਰ ਸਰਹੱਦੀ ਖੇਤਰ ਤੋਂ ਇੱਕ ਕਾਰ ਵਿੱਚੋਂ 13.27 ਕਿਲੋ ਸੋਨਾ ਜ਼ਬਤ ਕੀਤਾ ਹੈ। ਜਿਸ ਦੀ ਕੀਮਤ 8.65 ਕਰੋੜ ਰੁਪਏ ਹੈ। ਨਾਲ ਹੀ ਮੁਜ਼ੱਫਰਪੁਰ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਆਪਰੇਸ਼ਨ ‘ਰਾਈਜ਼ਿੰਗ ਸਨ’ ਤਹਿਤ ਡੀਆਰਆਈ ਨੇ ਦੇਸ਼ ਦੇ 5 ਸ਼ਹਿਰਾਂ ‘ਚੋਂ 40.08 ਕਰੋੜ ਰੁਪਏ ਦਾ 61.08 ਕਿਲੋ ਵਿਦੇਸ਼ੀ ਸੋਨਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 13 ਲੱਖ ਰੁਪਏ ਨਕਦ, 17 ਕਾਰਾਂ, 30 ਮੋਬਾਈਲ ਅਤੇ 21 ਇੰਟਰਨੈੱਟ ਡੌਂਗਲ ਵੀ ਜ਼ਬਤ ਕੀਤੇ ਗਏ ਹਨ। ਸੋਨੇ ਦੀ ਤਸਕਰੀ ਦੇ ਮਾਮਲੇ ‘ਚ ਗੁਹਾਟੀ ਤੋਂ 8, ਮੁਜ਼ੱਫਰਪੁਰ ਤੋਂ 2 ਅਤੇ ਗੋਰਖਪੁਰ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ਨੇ ਏਜੰਸੀ ਨੂੰ ਦੱਸਿਆ ਕਿ ਇਹ ਸੋਨਾ ਮਿਆਂਮਾਰ ਤੋਂ ਭਾਰਤ ਵਿੱਚ ਤਸਕਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਅਸਾਮ ਦੇ ਰਸਤੇ ਦਿੱਲੀ ਅਤੇ ਜੈਪੁਰ ਭੇਜਿਆ ਗਿਆ ਸੀ।

ਡੀਆਰਆਈ ਨੇ ਗੁਹਾਟੀ, ਬਾਰਪੇਟਾ, ਦਰਭੰਗਾ, ਗੋਰਖਪੁਰ ਅਤੇ ਅਰਰੀਆ ਵਿਚ ਛਾਪੇਮਾਰੀ ਕੀਤੀ। ਗੁਹਾਟੀ ਦੇ ਇੱਕ ਰਿਹਾਇਸ਼ੀ ਕੰਪਲੈਕਸ ਤੋਂ ਸੋਨੇ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦੇ ਸੰਚਾਲਨ ਦੀ ਸੂਚਨਾ ਮਿਲੀ ਸੀ। ਡੀਆਰਆਈ ਮੁਜ਼ੱਫਰਪੁਰ ਯੂਨਿਟ ਨੇ ਜਾਂਚ ਦੌਰਾਨ ਦਰਭੰਗਾ ਨੇੜੇ ਇੱਕ ਕਾਰ ਨੂੰ ਰੋਕਿਆ। ਜਿਸ ਵਿੱਚ 13.27 ਕਿਲੋ ਵਜ਼ਨ ਦੀਆਂ 80 ਸੋਨੇ ਦੀਆਂ ਤਾਰਾਂ ਬਰਾਮਦੀ ਹੋਈਆਂ। ਜਿਸ ਦੀ ਕੀਮਤ 8.65 ਕਰੋੜ ਰੁਪਏ ਹੈ। ਤਸਕਰੀ ਕਰਨ ਵਾਲੇ ਸਿੰਡੀਕੇਟ ਵੱਲੋਂ ਵਰਤੀਆਂ ਗਈਆਂ ਹੋਰ 9 ਕਾਰਾਂ ਦੀ ਵੀ ਪਛਾਣ ਕੀਤੀ ਗਈ ਹੈ। ਜਿਸ ਨੂੰ ਪਟਨਾ ਯੂਨਿਟ ਨੇ ਅਰਰੀਆ ਦੀ ਇੱਕ ਪਾਰਕਿੰਗ ਤੋਂ ਫੜਿਆ ਹੈ।

ਅਸਾਮ: ਗੁਹਾਟੀ ਵਿੱਚ ਬੁੱਧਵਾਰ ਸਵੇਰੇ ਇੱਕ ਘਰ ਦੀ ਤਲਾਸ਼ੀ ਲਈ ਗਈ ਜਿਸ ਵਿੱਚ 22.74 ਕਿਲੋ ਵਜ਼ਨ ਦੇ 137 ਸੋਨੇ ਦੇ ਬਿਸਕੁਟ, 13 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਮੱਗਰੀ ਬਰਾਮਦ ਹੋਈ। ਇਸ ਦੇ ਨਾਲ ਹੀ 21 ਵਾਹਨਾਂ ਦੀਆਂ ਚਾਬੀਆਂ, 30 ਮੋਬਾਈਲ ਫ਼ੋਨ ਅਤੇ 25 ਇੰਟਰਨੈੱਟ ਡੋਂਗਲ ਜ਼ਬਤ ਕੀਤੇ ਗਏ ਹਨ। 6 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਟੀਮ ਨੂੰ ਗੁਹਾਟੀ ਦੇ ਬਾਰਪੇਟਾ ਜਾਣ ਵਾਲੇ ਵਾਹਨ ਤੋਂ 13.28 ਕਿਲੋ ਸੋਨਾ ਵੀ ਮਿਲਿਆ।

ਯੂਪੀ: ਗੋਰਖਪੁਰ ਯੂਨਿਟ ਨੇ ਗੋਰਖਪੁਰ ਵਿੱਚ ਇੱਕ ਵਾਹਨ ਦੀ ਤਲਾਸ਼ੀ ਦੌਰਾਨ 7.69 ਕਰੋੜ ਰੁਪਏ ਦੀ ਕੀਮਤ ਦਾ 11.79 ਕਿਲੋਗ੍ਰਾਮ ਬਰਾਮਦ ਕੀਤਾ ਹੈ।