ਅੰਮ੍ਰਿਤਸਰ- ਸਿੱਧੂ ਮੂਸੇਵਾਲਾ ਨੂੰ ਸੱਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮੰਨਾ ਕੂੱਸਾ ਦੇ ਐਨਕਾਊਂਟਰ ਤੋਂ ਬਾਅਦ ਪੀੜਤ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਹੈ । ਮ੍ਰਿਤਕ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਨਕਾਊਂਟਰ ਤੋਂ ਬਾਅਦ ਪਹਿਲਾ ਪ੍ਰਤੀਕਰਮ ਦਿੱਤਾ ਹੈ । ਬਲਕੌਰ ਸਿੰਘ ਨੇ ਇਸ ਐਨਕਾਊਂਟਰ ‘ਤੇ ਤਸੱਲੀ ਦਾ ਪ੍ਰਕਟਾਵਾ ਕੀਤਾ ਹੈ ।
ਮ੍ਰਿਤਕ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ , ਬਹੁਤ ਕੁੱਝ ਅੱਗੇ ਹੋਣ ਵਾਲਾ ਹੈ ।ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਨਾਲ ਉਨ੍ਹਾਂ ਦਾ ਬੇਟਾ ਵਾਪਿਸ ਨਹੀਂ ਆ ਜਾਵੇਗਾ । ਪੀੜਤ ਪਿਤਾ ਨੇ ਅਜਿਹੀ ਪੁਲਿਸ ਕਾਰਵਾਈ ਅੱਗੇ ਵੀ ਜਾਰੀ ਰਹਿਣ ਦੀ ਆਸ ਜਤਾਈ ਹੈ ।ਬਲਕੌਰ ਸਿੰਘ ਨੇ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਹੈ ।
ਬਲਕੌਰ ਸਿੰਘ ਅੰਮ੍ਰਿਤਸਰ ਆਏ ਹੋਏ ਸਨ । ਜਿੱਥੇ ਉਨ੍ਹਾਂ ਦੋਹਾਂ ਮ੍ਰਿਤਕ ਗੈਂਗਸਟਰਾਂ ਦੀ ਸ਼ਨਾਖਤ ਕੀਤੀ ।
ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾ ‘ਤੇ ਹੀ ਪੁਲਿਸ ਵਲੋਂ ਅਣਪਛਾਤੇ ਹਮਲਾਵਰਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ । ਵਾਰਦਾਤ ਤੋਂ ਬਾਅਦ ਕੈਨੇਡਾ ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ।