ਜਲੰਧਰ- ਸਿੱਧੂ ਮੂਸੇਵਾਲਾ ਨੇ ਮਰਨ ਤੋਂ ਬਾਅਦ ਵੀ ਸਾਬਿਤ ਕਰ ਦਿੱਤਾ ਹੈ ਕਿ ਉਸ ਦੇ ਗਾਨੇ ਸੱਚਾਈ ਤੇ ਅਸਲ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ । ਬੀਤੇ ਕੱਲ੍ਹ ਜਾਰੀ ਹੋਏ ਮੂਸੇਵਾਲਾ ਦੇ ਗੀਤ ਐੱਸ.ਵਾਈ.ਐੱਲ ਨੇ ਧੂਮ ਮਚਾ ਦਿੱਤੀ ਹੈ ।ਅਪਲੋਡ ਹੋਣ ਦੇ 15 ਘੰਟਿਆਂ ਦੇ ਅੰਦਰ 15 ਮਿਲੀਅਨ ਲੋਕ ਇਸ ਗਾਨੇ ਨੂੰ ਦੇਖ ਅਤੇ ਸੁਣ ਚੁੱਕੇ ਹਨ । ਕਰੀਬ ਇਕ ਮਿਲੀਅਨ ਲੋਕਾਂ ਨੇ ਇਸ ਗਾਣੇ ਨੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ ।ਇਸ ਤੋਂ ਇਕ ਵਾਰ ਫਿਰ ਜ਼ਾਹਿਰ ਹੋ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਫੈਨ ਦੁਨੀਆ ਦੇ ਕੋਨੇ ਕੋਨੇ ਚ ਹਨ ।
ਖਾਸ ਗੱਲ ਇਹ ਹੈ ਕਿ ਇਸ ਗੀਤ ‘ਤੇ ਇਕ ਵੀ ਡਿਸਲਾਈਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਹੋ ਗਿਆ ਸੀ ਅਤੇ ਕਤਲ ਤੋਂ 26 ਦਿਨਾਂ ਬਾਅਦ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਹ ਗੀਤ ਸਿੱਧੂ ਮੂਸੇਵਾਲਾ ਨੇ ਪੰਜਾਬ-ਹਰਿਆਣਾ ਦਰਮਿਆਨ ਵਿਵਾਦਤ SYL ਨਹਿਰ ਦੇ ਮੁੱਦੇ ‘ਤੇ ਗਾਇਆ ਹੈ। ਗੀਤ ਵਿੱਚ ਹਿਮਾਚਲ ਪ੍ਰਦੇਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੂਜੇ ਪਾਸੇ ਵੀਰਵਾਰ ਨੂੰ SYL ਗੀਤ ਦੇ ਰਿਲੀਜ਼ ਹੋਣ ਦੇ ਪਹਿਲੇ ਘੰਟੇ ‘ਚ 13 ਲੱਖ ਲੋਕਾਂ ਨੇ ਇਸ ਨੂੰ ਯੂਟਿਊਬ ‘ਤੇ ਦੇਖਿਆ ਸੀ।