● On air now · ਟੀਵੀ ਪੰਜਾਬ

Punjabi News · Since 2013

Breaking

ਫਾਜ਼ਿਲਕਾ ‘ਚ ਮਕਾਨ ਦੀ ਛੱਤ ਡਿੱਗਣ ਨਾਲ ਪੰਜ ਸਾਲ ਦੇ ਬੱਚੇ ਅਤੇ ਦਾਦੀ ਦੀ ਮੌ.ਤ

ਡੈਸਕ- ਫਾਜ਼ਿਲਕਾ ਤੋਂ ਬੜੀ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਹੈ । ਮਰਨ ਵਾਲਿਆਂ ਵਿੱਚ ਪੰਜ ਸਾਲ ਦਾ ਬੱਚਾ ਅਤੇ ਅਤੇ ਕਰੀਬ ਸੱਠ ਸਾਲ…


ਡੈਸਕ- ਫਾਜ਼ਿਲਕਾ ਤੋਂ ਬੜੀ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਹੈ । ਮਰਨ ਵਾਲਿਆਂ ਵਿੱਚ ਪੰਜ ਸਾਲ ਦਾ ਬੱਚਾ ਅਤੇ ਅਤੇ ਕਰੀਬ ਸੱਠ ਸਾਲ ਦੀ ਮਹਿਲਾ ਵੀ ਸ਼ਾਮਲ ਹੈ। ਘਟਨਾ ਫਾਜ਼ਿਲਕਾ ਜ਼ਿਲੇ ਦੇ ਕਸਬਾ ਮੰਡੀ ਅਰਨੀਵਾਲਾ ਦੀ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਜੀਅ ਮਕਾਨ ਹੇਠ ਸੁੱਤੇ ਸਨ ਅੱਜ ਰਾਤ ਕਰੀਬ ਸਵਾ ਇੱਕ ਵਜੇ ਮਕਾਨ ਦੀ ਛੱਤ ਡਿੱਗ ਪਈ ।

ਘਰ ਦੇ ਮਾਲਿਕ ਰਜਤ ਮਹਿੰਦੀਰਤਾ ਉੱਠ ਕੇ ਬਾਥਰੂਮ ਗਏ ਸਨ ਕਿ ਮਗਰੋਂ ਛੱਤ ਦਾ ਮਲਬਾ ਸੁੱਤੇ ਹੋਏ ਜੀਆਂ ਤੇ ਡਿੱਗ ਪਿਆ ਜਿਸ ਵਿੱਚ ਉਨ੍ਹਾਂ ਦਾ ਪੰਜ ਸਾਲਾਂ ਬੇਟਾ ਦੀਵਾਂਸ਼ ਅਤੇ ਉਨ੍ਹਾਂ ਦੀ ਮਾਤਾ ਕ੍ਰਿਸ਼ਨਾ ਰਾਣੀ (60) ਦੀ ਮੌਤ ਹੋ ਗਈ । ਜਦਕਿ ਇਸ ਹਾਦਸੇ ਵਿਚ ਰਜਤ ਦੀ ਪਤਨੀ ਮਾਮੂਲੀ ਰੂਪ ਨਾਲ ਜਖਮੀ ਹੋਈ ਹੈ। ਛੱਤ ਡਿੱਗਣ ਸਮੇਂ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੀਤੀ ਗਈ, ਪਰ ਛੱਤ ਦਾ ਮਲਬਾ ਹੇਠਾਂ ਆ ਜਾਣ ਸਾਰੇ ਹੇਠਾਂ ਦੱਬ ਗਏ ਅਤੇ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਆਂਢ ਗੁਆਂਢ ਦੇ ਲੋਕਾਂ ਨੇ ਫਟਾਫਟ ਮਲਬਾ ਹਟਾਇਆ, ਪਰ ਉਦੋਂ ਤੱਕ ਬੱਚੇ ਅਤੇ ਮਾਤਾ ਜੀ ਦੀ ਜਾਨ ਜਾ ਚੁੱਕੀ ਸੀ।


Filed under