ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਸਾਂਸਦ ਦੀ ਮੌਤ,ਰਾਹੁਲ ਨੇ ਯਾਤਰਾ ਰੋਕੀ

ਜਲੰਧਰ- ਰਾਹੁਲ ਗਾਂਧੀ ਦੀ ਪੰਜਾਬ ਚ ਚੱਲ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਅਣਸੁਖਾਵੀ ਘਟਨਾ ਵਾਪਰ ਗਈ ਹੈ । ਯਾਤਰਾ ਚ ਸ਼ਾਮਿਲ ਕਾਂਗਰਸ ਦੇ ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਮਿਲੀ ਜਾਣਕਾਰੀ ਮੁਤਾਬਿਕ ਸਾਂਸਦ ਚੌਧਰੀ ਰਾਹੁਲ ਗਾਂਧੀ ਨਾਲ ਫਿਲੌਰ ਤੋਂ ਯਾਤਰਾ ਕਰ ਰਹੇ ਸਨ । ਇਸ ਦੌਰਾਨ ਉਨ੍ਹਾਂ ਨੂੰ ਸਾਹ ਲੈਣ ਚ ਤਕਲੀਫ ਹੋਈ ।ਅਜੇ ਲੋਕ ਉਨ੍ਹਾਂ ਨੂੰ ਵੇਖ ਹੀ ਰਹੇ ਸਨ ਕਿ ਚੌਧਰੀ ਬੇਹੋਸ਼ ਹੋ ਗਏ । ਸਾਂਸਦ ਨੂੰ ਫੋਰੀ ਤੌਰ ‘ਤੇ ਹਸਪਤਾਲ ਲੈ ਜਾਇਆ ਗਿਆ । ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲ਼ਾਨ ਦਿੱਤਾ।ਇਹ ਮਦਭਾਗੀ ਖਬਰ ਮਿਲਦਿਆਂ ਹੀ ਰਾਹੁਲ ਗਾਂਧੀ ਹਸਪਤਾਲ ਪੁੱਜੇ ਅਤੇ ਉਨ੍ਹਾਂ ਵਲੋਂ ਯਾਤਰਾ ਰੋਕ ਦਿੱਤੀ ਗਈ । ਸਾਂਸਦ ਸੰਤੋਖ ਚੌਧਰੀ 76 ਸਾਲਾਂ ਦੇ ਹਨ । ਉਨ੍ਹਾਂ ਦੇ ਬੇਟੇ ਵਿਕਰਮ ਚੌਧਰੀ ਵੀ ਸਰਗਰਮ ਸਿਆਸਤ ਚ ਹਨ ।ਰਾਹੁਲ ਗਾਂਧੀ ਨੇ ਆਪਣੇ ਸਾਂਸਦ ਦੀ ਮੋਤ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ । ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੰਤੋਖ ਚੌਧਰੀ ਦੀ ਮੋਤ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ ।