ਨਤੀਜਿਆਂ ਤੋਂ ਪਹਿਲਾਂ ਐਕਟਿਵ ਹੋਏ ਸਿੱਧੂ,ਕਾਂਗਰਸ ਭਵਨ ‘ਚ ਕੀਤੀ ਬੈਠਕ

ਚੰਡੀਗੜ੍ਹ- 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਪੰਜਾਬ ਕਾਂਗਰਸ ਅਤੇ ਖਾਸਕਰ ਪੰਜਾਬ ਦੇ ਪ੍ਰਧਾਨ ਨਵਜੋਤ ਸਿੱਧੂ ਐਕਟਿਵ ਹੋ ਗਏ ਹਨ.ਕੁਲਜੀਤ ਨਾਗਰਾ ਅਤੇ ਪਵਨ ਗੋਇਲ ਸਮੇਤ ਸੂਬਾ ਕਾਂਗਰਸ ਦੇ ਵੱਡੇ ਅਹੁਦੇਦਾਰਾਂ ਨਾਲ ਸਿੱਧੂ ਵਲੋਂ ਚੋਣਾ ਨੂੰ ਲੈ ਕੇ ਬੈਠਕ ਕੀਤੀ ਗਈ.ਸਿੱਧੂ ਦੇ ਕਰੀਬੀ ਪਰਗਟ ਸਿੰਘ ਵੀ ਇਸ ਬੈਠਕ ਚ ਸ਼ਾਮਿਲ ਹੋਏ.
ਹਾਲਾਂਕਿ ਬੈਠਕ ਨੂੰ ਲੈ ਕੇ ਕੋਈ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਗਈ ਪਰ ਇਹ ਸਾਫ ਹੈ ਕਿ ਨਤੀਜਿਆਂ ਤੋਂ ਤਿੰਨ ਦਿਨ ਪਹਿਲਾਂ ਬੈਠਕ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਵਲੋਂ ਸੂਬੇ ਦੇ ਹਾਲਾਤਾਂ ‘ਤੇ ਚਰਚਾ ਕੀਤੀ ਜਾ ਰਹੀ ਹੈ.ਪਤਾ ਚੱਲਿਆਂ ਹੈ ਕਿ ਕਾਂਗਰਸ ਵਲੋਂ 20 ਫਰਵਰੀ ਤੋ ਬਾਅਦ ਵੀ ਇੱਕ ਸਰਵੇ ਕਰਵਾਇਆ ਗਿਆ ਹੈ.ਜਿਸ ਦੇ ਨਤੀਜੇ ਬਹੁਤੇ ਸੰਤੋਸ਼ਜਨਕ ਨਹੀਂ ਹਨ.ਇਸਤੋਂ ਪਹਿਲਾਂ ਚਰਨਜੀਤ ਚੰਨੀ ਅਤੇ ਹਰੀਸ਼ ਚੌਧਰੀ ਵਲੋਂ ਵੀ ਹਫਤਾ ਪਹਿਲਾਂ ਬੇਠਕ ਕੀਤੀ ਗਈ ਸੀ ਜਿਸ ਚ ਸਿੱਧੂ ਨੂ ਸੱਦਾ ਨਹੀਂ ਦਿੱਤਾ ਗਿਆ ਸੀ.