● On air now · ਟੀਵੀ ਪੰਜਾਬ

Punjabi News · Since 2013

Breaking

ਨਵਜੋਤ ਸਿੱਧੂ ਤੋਂ ਨਾਰਾਜ਼ ਹਨ ਅੰਮ੍ਰਿਤਸਰ ਈਸਟ ਦੇ ਲੋਕ- ਔਜਲਾ

ਅੰਮ੍ਰਿਤਸਰ- ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਚ ਉਥਲ ਪੁਥਲ ਸ਼ੁਰੂ ਹੋ ਗਈ ਹੈ.ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਪਹਿਲਾਂ ਹੀ ਨਵਜੋਤ ਸਿੱਧੂ ਦੇ ਹਲਕੇ ਦਾ ਨਤੀਜਾ ਪੇਸ਼ ਕਰ ਦਿੱਤਾ ਹੈ.ਔਜਲਾ ਦਾ…


ਅੰਮ੍ਰਿਤਸਰ- ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਚ ਉਥਲ ਪੁਥਲ ਸ਼ੁਰੂ ਹੋ ਗਈ ਹੈ.ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਪਹਿਲਾਂ ਹੀ ਨਵਜੋਤ ਸਿੱਧੂ ਦੇ ਹਲਕੇ ਦਾ ਨਤੀਜਾ ਪੇਸ਼ ਕਰ ਦਿੱਤਾ ਹੈ.ਔਜਲਾ ਦਾ ਕਹਿਣਾ ਹੈ ਕਿ ਸਿੱਧੂ ਤੋਂ ਹਲਕੇ ਦੇ ਲੋਕ ਨਾਰਾਜ਼ ਹਨ ਕਿਉਂਕਿ ਉਹ ਪਿਛਲੇ ਪੰਜ ਸਾਲ ਉਨ੍ਹਾਂ ਨੂੰ ਮਿਲੇ ਹੀ ਨਹੀਂ.ਇਨਾ ਹੀ ਨਹੀਂ ਲੋਕਾਂ ਨੂੰ ਉਨ੍ਹਾਂ ਦੀ ਬੋਲ ਬਾਣੀ ਵੀ ਪਸੰਦ ਨਹੀਂ ਹੈ.
ਕਾਂਗਰਸੀ ਸਾਂਸਦ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਹੋਟ ਸੀਟ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ.ਅੰਮ੍ਰਿਤਸਰ ਪੂਰਬੀ ਚ ਸਿੱਧੂ ਦਾ ਮੁਕਾਬਲਾ ਅਕਾਲੀ ਦਲ ਦੇ ਬਿਕਰਮ ਮਜੀਠੀਆ ਅਤੇ ‘ਆਪ’ ਦੀ ਜੀਵਨਜੋਤ ਕੌਰ ਦੇ ਨਾਲ ਸੀ.ਹੁਣ ਕਾਂਗਰਸ ਦੇ ਹੀ ਵੱਡੇ ਲੀਡਰ ਦੇ ਬਿਆਨ ਇਹ ਸਾਬਿਤ ਕਰ ਰਹੇ ਹਨ ਸਿੱਧੂ ਲਈ ਇਹ ਚੋਣਾ ਆਸਾਨ ਨਹੀਂ ਰਹੀਆਂ.ਨਤੀਜੇ 10 ਮਾਰਚ ਨੂੰ ਆਉਣੇ ਹਨ ਤੱਦ ਤੱਕ ਬਿਆਨਬਾਜੀਆਂ ਦਾ ਦੌਰ ਜਾਰੀ ਰਹੇਗਾ.


Filed under