● On air now · ਟੀਵੀ ਪੰਜਾਬ

Punjabi News · Since 2013

Breaking

ਜਲੰਧਰ ਕੈਂਟ ਹਲਕੇ ‘ਚ ਖੜਕੇਗੀ ਹਾਕੀ,’ਆਪ’ ਨੇ ਸੁਰਿੰਦਰ ਸੋਢੀ ਨੂੰ ਦਿੱਤੀ ਟਿਕਟ

ਜਲੰਧਰ- ਪੰਜਾਬ ਦੀ ਸਿਆਸਤ ਚ ਸ਼ਾਇਦ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਸਿਆਸੀ ਮੰਚ ‘ਤੇ ਦੋ ਮਹਾਨ ਖਿਡਾਰੀ ਆਪਸ ਚ ਭਿੜਣਗੇ.ਅਸੀਂ ਗੱਲ ਕਰ ਰਹੇ ਹਾਂ ਭਾਰਤੀ ਹਾਕੀ ਦੇ ਦਿੱਗਜ ਪਰਗਟ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਦੀ.ਦੋਵੇਂ ਹੀ ਉਲੰਪੀਅਨ…


ਜਲੰਧਰ- ਪੰਜਾਬ ਦੀ ਸਿਆਸਤ ਚ ਸ਼ਾਇਦ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਸਿਆਸੀ ਮੰਚ ‘ਤੇ ਦੋ ਮਹਾਨ ਖਿਡਾਰੀ ਆਪਸ ਚ ਭਿੜਣਗੇ.ਅਸੀਂ ਗੱਲ ਕਰ ਰਹੇ ਹਾਂ ਭਾਰਤੀ ਹਾਕੀ ਦੇ ਦਿੱਗਜ ਪਰਗਟ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਦੀ.ਦੋਵੇਂ ਹੀ ਉਲੰਪੀਅਨ ਹਨ ਅਤੇ ਦੋਹਾਂ ਨੇ ਆਪਣੀ ਖੇਡ ਰਾਹੀਂ ਭਾਰਤ ੳਤੇ ਹਾਕੀ ਦਾ ਨਾਂ ਰੋਸ਼ਨ ਕੀਤਾ ਹੈ.ਪਰਗਟ ਸਿੰਘ ਅਕਾਲੀ ਦਲ ਚ ਖੇਡਣ ਤੋਂ ਬਾਅਦ ਅੱਜਕਲ੍ਹ ਕਾਂਗਰਸ ਦੇ ਟਰਫ ‘ਤੇ ਵਾਰਮ ਅਪ ਹੋ ਰਹੇ ਨੇ ਉੱਥੇ ਆਮ ਆਦਮੀ ਪਰਟੀ ਨੇ ਵੀ ਹਾਕੀ ਦੇ ਗੜ੍ਹ ਰਹੇ ਹਲਕਾ ਕੈਂਟ ਤੋਂ ਓਲੰਪੀਅਨ ਸੁਰਿੰਂਦਰ ਸੋਢੀ ਨੂੰ ਟਿਕਟ ਦੇ ਦਿੱਤੀ ਹੈ.’ਆਪ’ ਵਲੋਂ ਜਾਰੀ ਸਤਵੀਂ ਲਿਸਟ ਚ ਸਰਦਾਰ ਸੁਰਿੰਦਰ ਸੋਢੀ ਦਾ ਨਾਂ ਆਇਆ ਹੈ.

ਇਸਦੇ ਨਾਲ ਹੀ ਮਜੀਠਾ ਹਲਕੇ ਤੋਂ ਲਾਲੀ ਮਜੀਠੀਆ ਦਾ ਨਾਂ ਪੱਕਾ ਕਰ ਦਿੱਤਾ ਗਿਆ ਹੈ.ਪਨਗੇ੍ਰਨ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਕੇ ਮਜੀਠਾ ਨੇ ਦੋ ਦਿਨ ਪਹਿਲਾਂ ਹੀ ਪੰਜੇ ਨੂੰ ਝਟਕ ਕੇ ਝਾੜੂ ਫੜਿਆ ਸੀ.ਡਾ.ਅਜੇ ਗੁਪਤਾ ਨੂੰ ਅੰਮ੍ਰਿਤਸਰ ਕੇਂਦਰੀ,ਡਾ ਬਲਜਿੰਦਰ ਕੌਰ ਨੂੰ ਹਲਾਕ ਮਲੋਟ ਅਤੇ ਡਾ. ਕਸ਼ਮੀਰ ਸਿੰਘ ਸੋਹਲ ਨੂੰ ਤਰਨਤਾਰਨ ਹਲਕੇ ਦੀ ਜ਼ਿੰਮੇਵਾਰੀ ਦੇ ਕੇ ਟਿਕਟ ਦਿੱਤੀ ਗਈ ਹੈ.


Filed under