ਜਲੰਧਰ- ਪੰਜ ਰਾਜਾਂ ‘ਚ ਹੋਈ ਬੁਰੀ ਹਾਰ ਤੋਂ ਬਾਅਦ ਗਾਂਧੀ ਪਰਿਵਾਰ ਵਲੋਂ ਆਪਣੀ ਜ਼ਿੰਮੇਵਾਰੀ ਸੂਬਾ ਪ੍ਰਧਾਨਾਂ ਦੇ ਸਿਰ ਮੜ ਦਿੱਤੀ ਗਈ ਹੈ.ਨਤੀਜੇ ਵਜੋਂ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਸੂਬਿਆਂ ਦੇ ਪ੍ਰਧਾਨਾਂ ਤੋਨ ਅਸਤੀਫੇ ਦੀ ਮੰਗ ਕੀਤੀ ਸੀ.ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹੁਕਮ ਦੀ ਪਾਲਨਾ ਕਰਦਿਆਂ ਹੋਇਆ ਅੱਜ ਆਪਣਾ ਅਸਤੀਫਾ ਕਾਂਗਰਸ ਹਾਈਕਮਾਨ ਨੂੰ ਭੇਜ ਦਿੱਤਾ ਹੈ.
ਕਾਂਗਰਸ ਦੇ ਸੂਤਰਾਂ ਮੁਤਾਬਿਕ ਕੇਂਦਰ ਹਲਕਿਆਂ ਚ ਹੋ ਰਹੀ ਹਲਚਲ ਤੋਂ ਬਾਅਦ ਕਾਂਗਰਸ ਹਾਈਕਮਾਨ ਵੱਡੇੁ ਬਦਲਾਅ ਕਰਨ ਜਾ ਰਹੀ ਹੈ.ਇਸ ਤੋਂ ਪਹਿਲਾਂ ਜੀ-23 ਦੇ ਨੇਤਾਵਾਂ ਨੇ ਗਾਂਧੀ ਪਰਿਵਾਰ ਦੀ ਅਗਵਾਈ ‘ਤੇ ਸਵਾਲ ਚੁੱਕੇ ਹਨ.ਕਪਿਲ ਸਿੱਬਲ ਦਾ ਕiਹਿਣਾ ਹੈ ਕਿ ਪਾਰਟੀ ਪਰਿਵਾਰਵਾਦ ਤੋਂ ਬਾਹਰ ਆਉਣੀ ਚਾਹੀਦੀ ਹੈ.
ਜ਼ਿਕਰਯੌਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਸੂਬੇ ਦਾ ਮੁੱਖ ਮੰਤਰੀ ਤਾਂ ਬਨਣਾ ਚਾਹੁੰਦੇ ਸਨ ਪਰ ਉਹ ਵਿਧਾਇਕ ਵੀ ਨਾ ਬਨ ਸਕੇ.ਅੰਮ੍ਰਿਤਸਰ ਪੂਰਬੀ ਹਲਕੇ ਤੋ ‘ਆਪ’ ਦੀ ਜੀਵਨਜੋਤ ਕੌਰ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਸਣੇ ਨਵਜੋਤ ਸਿੱਧੂ ਨੂੰ ਕਰਾਰੀ ਹਾਰ ਦਿੱਤੀ ਹੈ.