ਨਵਜੋਤ ਸਿੱਧੂ ਗਏ ‘ਜੇਲ੍ਹ’ , ਪ੍ਰਧਾਨ ਨਾਲ ਨਹੀਂ ਹੋਇਆ ‘ਮੇਲ’

ਪਟਿਆਲਾ- 1988 ਦੇ ਰੋਡ ਰੇਜ ਮਾਮਲੇ ਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਦਾਲਤ ਦੇ ਹੁਕਮਾਂ ਮੁਤਾਬਿਕ ਸ਼ੁਕਰਵਾਰ ਦੁਪਹਿਰ ਨੂੰ ਪਟਿਆਲਾ ਅਦਾਲਤ ਚ ਸਰੰਡਰ ਕਰ ਦਿੱਤਾ ।ਇਸਤੋਂ ਪਹਿਲਾਂ ਉਨ੍ਹਾਂ ਦੇ ਵਕੀਲਾਂ ਵਲੋਂ ਸਿੱਧੂ ਦੀ ਸਿਹਤ ਨੂੰ ਲੈ ਕੇ ਰਾਹਤ ਦੀ ਵੀ ਮੰਗ ਕੀਤੀ ਸੀ । ਪਰ ਅਦਾਲਤ ਵਲੋਂ ਇਸ ‘ਤੇ ਕੋਈ ਤਵੱਜੋ ਨਹੀਂ ਦਿੱਤੀ ਗਈ ।ਵੱਡੀ ਗੱਲ ਇਹ ਰਹੀ ਕਿ ਸਿੱਧੂ ਦੇ ਜੇਲ੍ਹ ਜਾਣ ਤੋਂ ਪਹਿਲਾਂ ਕਾਂਗਰਸ ਦੇ ਵੱਡੇ ਨੇਤਾਵਾਂ ਵਲੋਂ ਸਿੱਧੂ ਤੋਂ ਦੂਰੀ ਬਣਾਈ ਗਈ । ਇੱਥੋਂ ਤੱਕ ਕੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਿਰਫ ਟਵੀਟ ਕਰਕੇ ਦੁੱਖ ਸਾਂਝਾ ਕੀਤਾ ।ਸਿੱਧੂ ਨੂੰ ਗੁਰਨਾਮ ਸਿੰਘ ਦੇ ਵਿਅਕਤੀ ਦੇ ਕਤਲ ਦੇ ਮਾਮਲੇ ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ ।
ਸ਼ੁਕਰਵਾਰ ਸਵੇਰ ਤੋਂ ਹੀ ਸਿੱਧੂ ਦੇ ਪਟਿਆਲਾ ਸਥਿਤ ਘਰ ਬਾਹਰ ਸਮਰਥਕਾਂ ਦੀ ਭੀੜ ਲੱਗੀ ਰਹੀ ।ਪੰਜਾਬ ਭਰ ਦਾ ਮੀਡੀਆ ਸਵੇਰ ਤੋਂ ਹੀ ਲਾਈਵ ਕਵਰੇਜ ਕਰਦਾ ਰਿਹਾ । ਪਹਿਲਾਂ ਖਬਰ ਸੀ ਕਿ ਸਵੇਰੇ 10 ਸਿੱਧੂ ਸਰੰਡਰ ਕਰਣਗੇ । ਕਰੀਬ ਪੰਜ ਘੰਟੇ ਚੱਲੇ ਸਿਆਸੀ ਡ੍ਰਾਮੇ ਤੋਂ ਬਾਅਦ ਸਿੱਧੂ ਨੇ ਆਖਿਰਕਾਰ ਪਟਿਆਲਾ ਅਦਾਲਤ ਚ ਸਰੰਡਰ ਕੀਤਾ। ਮੈਡੀਕਲ ਕਰਵਾਉਣ ਤੋਂ ਬਾਅਦ ਸਿੱਧੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ।

ਰੋਡ ਰੇਜ ਦੇ 34 ਸਾਲ ਪੁਰਾਣੇ ਮਾਮਲੇ ਚ ਸੁਪਰੀਮ ਕੋਰਟ ਵਲੋਂ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ ।