ਸਿੱਧੂ ਨੇ ਮਹਿਲਾਵਾਂ ਲਈ ਕੀਤੇ ਵੱਡੇ ਐਲਾਨ,ਵਿਦਿਆਰਥਨਾਂ ਨੂੰ ਮਿਲੇਗੀ ਸਕੂਟੀ

ਭਦੌੜ- ਅਰਵਿੰਦ ਕੇਜਰੀਵਾਲ ਵਲੋਂ ਮਹਿਲਾਵਾਂ ਲਈ ਕੀਤੇ ਐਲਾਨ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਮਹਿਲਾ ਵੋਟਰ ਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ ਹੈ.ਮਹਿਲਾਵਾਂ ਨੂੰ ਦੋ ਦੋ ਹਜ਼ਾਰ ਦੇ ਐਲਾਨ ‘ਤੇ ਕਾਂਗਰਸ ਨੇ ਖਜਾਨੇ ਦਾ ਮੁੰਹ ਖੋਲ ਦਿੱਤਾ ਹੈ.ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਭਦੌੜ ਰੈਲੀ ਚ ਕਾਂਗਰਸ ਦੇ ਮੈਨੀਫੈਸਟੋ ਨੂੰ ਖੋਲ ਮਹਿਲਾ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ.

ਸ਼ੁਰੂਆਤ ਕੀਤੀ ਗਈ ਪੰਜਵੀਂ ਜਮਾਤ ਚ ਪੜਨ ਵਾਲੀ ਬੱਚਿਆਂ ਤੋਂ.ਸਿੱਧੂ ਮੁਤਾਬਿਕ ਪੰਜਾਬ ਚ ਕਾਂਗਰਸ ਦੀ ਸਰਕਾਰ ਬਨਣ ‘ਤੇ ਪੰਜਵੀਂ ਜਮਾਤ ਦੀਆਂ ਵਿਦਿਆਰਥਨਾਂ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ.ਇਸਦੇ ਨਾਲ ਹੀ 10ਵੀਂ ਜਮਾਤ ਵਾਲੀਆਂ ਨੂੰ 15,12 ਵੀਂ ਵਾਲੀਆਂ ਨੂੰ 20 ਹਜ਼ਾਰ ਦੇਣ ਦੀ ਗੱਲ ਕੀਤੀ ਗਈ ਹੈ.ਕਾਲਜ ਜਾਣ ਵਾਲ ਵਿਦਿਆਰਥਨਾਂ ਨੂੰ ਸਕੂਟੀ ਦੇਣ ਦਾ ਵਾਅਦਾ ਕੀਤਾ ਗਿਆ ਹੈ.ਇਸਦੇ ਨਾਲ ਜੋ ਬੱਚਿਆਂ ਪੜਾਈ ਖਤਮ ਕਰ ਵਪਾਰ ਕਰਨਾ ਚਾਹੁੰਦੀਆਂ ਹਨ,ਉਨ੍ਹਾਂ ਨੂੰ ਦੋ ਲੱਖ ਰੁਪਰੇ ਦਾ ਲੋਨ ਬਗੈਰ ਬਿਆਜ ਤੋਂ ਦਿੱਤਾ ਜਾਵੇਗਾ.

ਇਨ੍ਹਾਂ ਹੀ ਨਹੀਂ ਮਹਿਲਾ ਖੇਤ ਮਜਦੂਰਾਂ ਲਈ ਵੀ ਸਿੱਧੂ ਨੇ ਪਿਟਾਰਾ ਖੋਲਿਆ ਹੈ.ਸਿੱਧੂ ਮੁਤਾਬਿਕ ਮਹਿਲਾ ਖੇਤ ਮਜ਼ਦੂਰਾਂ ਨੂੰ 400 ਰੁਪਏ ਦਿਹਾੜੀ ਦਿੱਤੀ ਜਾਵੇਗੀ.ਇਸਤੋ ਇਲਾਵਾ ਮਹਿਲਾਵਾਂ ਦੇ ਨਾਂ ‘ਤੇ ਹੋਣ ਵਾਲੀ ਰਜਿਸਟ੍ਰੀ ‘ਤੇ ਕੋਈ ਸਰਕਾਰੀ ਫੀਸ ਨਹੀਂ ਲਈ ਜਾਵੇਗੀ .ਕੁੱਲ਼ ਮਿਲਾ ਕੇ ਸਿੱਧੂ ਦੇ ਐਲਾਨਾ ਚ ‘ਆਪ’ ਅਤੇ ਅਕਾਲੀ ਦਲ ਦੇ ਏਜੰਦੇ ਨਜ਼ਰ ਆਏ.ਤੁਹਾਨੂੰ ਦੱਸ ਦਈਏ ਕੀ ਇਸ ਤੋਂ ਪਹਿਲਾਂ ਅਕਾਲੀ ਦਲ ਵਲੋਨ ਸਕੂਲੀ ਵਿਦਿਆਰਥਨਾਂ ਨੂੰ ਸਾਈਕਲ ਵੰਡੇ ਗਏ ਸਨ.ਜਿਸਦੀ ਤਰਜ਼ ‘ਤੇ ਕਾਂਗਰਸ ਨੇ ਸਕੂਟੀ ਦੇਣ ਦਾ ਐਲਾਨ ਕਰ ਮਹਿਲਾ ਵੋਟਰਾਂ ਨੂੰ ਰੁਝਾਉਣ ਦੀ ਕੋਸ਼ਿਸ਼ ਕੀਤੀ ਹੈ.