Calgary- ਕੈਲਗਰੀ ’ਚ ਇਹ ਈ-ਕੋਲਾਈ ਦਾ ਪ੍ਰਕੋਪ ਲਗਾਤਾਰ ਵੱਧਰਦਾ ਜਾ ਰਿਹਾ ਹੈ। ਅਲਬਰਟਾ ਹੈਲਥ ਸਰਵਿਸਿਜ਼ (ਏ.ਐੱਚ.ਐੱਸ.) ਨੇ ਸੋਮਵਾਰ ਨੂੰ ਕਿਹਾ ਕਿ ਇੱਥੇ ਈ-ਕੋਲਾਈ ਦੇ 348 ਲੈਬ-ਪੁਸ਼ਟੀ ਕੇਸ ਅਤੇ 27 ਲੈਬ-ਪੁਸ਼ਟੀ ਸੈਕੰਡਰੀ ਕੇਸ ਹਨ। ਸਿਹਤ ਵਿਭਾਗ ਮੁਤਾਬਕ ਸੋਮਵਾਰ ਤੱਕ, ਨੌਂ ਲੋਕ ਹਸਪਤਾਲ ਵਿੱਚ ਸਨ, ਜਦਕਿ ਸ਼ਨੀਵਾਰ ਤੱਕ ਇਹ ਅੰਕੜਾ 12 ਸੀ। ਏ. ਐਚ. ਐਸ. ਨੇ ਕਿਹਾ ਕਿ ਹਸਪਤਾਲ ’ਚ ਸਾਰੇ ਲੋਕਾਂ ਨੂੰ ਹੈਮੋਲਾਈਟਿਕ ਯੂਰੇਮਿਕ ਸਿੰਡਰੋਮ ਤੋਂ ਪੀੜਤ ਹਨ, ਜਿਨ੍ਹਾਂ ’ਚੋਂ ਤਿੰਨ ਡਾਇਲਸਿਸ ’ਤੇ ਹਨ।
ਅਲਬਰਟਾ ਹੈਲਥ ਸਰਵਿਸਿਜ਼ ਨੇ ਸੋਮਵਾਰ ਨੂੰ ਇੱਕ ਨਿਊਜ਼ ਰਿਲੀਜ਼ ’ਚ ਕਿਹਾ ਕਿ ਵਧੇਰੇ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਦੀ ਹਾਲਤ ਸਥਿਰ ਹਨ ਅਤੇ ਉਨ੍ਹਾਂ ’ਤੇ ਇਲਾਜ ਦਾ ਅਸਰ ਹੋ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਜਿਵੇਂ ਕਿ ਹਸਪਤਾਲ ਵਿੱਚ ਦਾਖਲਾ ਅਤੇ ਨਵੇਂ ਕੇਸਾਂ ਦੀ ਰੋਜ਼ਾਨਾ ਗਿਣਤੀ ਵਿੱਚ ਗਿਰਾਵਟ ਜਾਰੀ ਹੈ, ਅਸੀਂ ਸਪੱਸ਼ਟ ਸੰਕੇਤ ਦੇਖ ਰਹੇ ਹਾਂ ਕਿ ਸ਼ੁਰੂਆਤੀ ਐਕਸਪੋਜਰ ਨਾਲ ਸਬੰਧਤ ਪ੍ਰਕੋਪ ਸਿਖਰ ’ਤੇ ਪਹੁੰਚ ਗਿਆ ਹੈ।
ਈ. ਐਚ. ਐਸ. ਦਾ ਕਹਿਣਾ ਹੈ ਕਿ ਪ੍ਰਕੋਪ ਨਾਲ ਜੁੜੇ 642 ਬੱਚਿਆਂ ਨੂੰ ਡੇ-ਕੇਅਰ ’ਚ ਵਾਪਸ ਜਾਣ ਲਈ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦਈਏ ਕਿ ਈ. ਕੋਲਾਈ ਇਕ ਤਰ੍ਹਾਂ ਦਾ ਬੈਕਟੀਰੀਆ ਹੈ ਜੋ ਇਨਸਾਨਾਂ ਅਤੇ ਜਾਨਵਰਾਂ ਦੇ ਪੇਟ ’ਚ ਹਮੇਸ਼ਾ ਰਹਿੰਦਾ ਹੈ। ਇਸ ਬੈਕਟੀਰੀਆ ਦੇ ਜ਼ਿਆਦਾਤਰ ਰੂਪ ਨੁਕਸਾਨਦੇਹ ਨਹੀਂ ਹੁੰਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਪੇਟ ਵਿਚ ਕੜਵੱਲ ਅਤੇ ਦਸਤ ਵਰਗੇ ਲੱਛਣਾਂ ਦਾ ਕਾਰਨ ਬਣਦੇ ਹਨ, ਕਈ ਵਾਰ ਇਹਨਾਂ ਦੇ ਕਾਰਨ ਲੋਕਾਂ ਦੇ ਗੁਰਦਿਆਂ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜੇਕਰ ਅਜਿਹਾ ਤਾਂ ਸੰਕਰਮਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ।