OM VISA ਫੀਸ ਘੁਟਾਲੇ ‘ਚ ਨਵਾਂ ਮੋੜ, ਪ੍ਰਿੰਸ ਦੇ ਪਰਿਵਾਰ ਨੇ ਲਗਾਏ ਇਲਜ਼ਾਮ

ਡੈਸਕ- ‘ਸਾਡਾ ਮੁੰਡਾ ਬੇਕਸੂਰ ਹੈ।ਉਸਨੂੰ ਫਸਾਇਆ ਜਾ ਰਿਹਾ ਹੈ।ਪੁਲਿਸ ਨੇ ਕੰਪਨੀ ਮਾਲਿਕ ਸਾਹਿਲ ਦੇ ਦਬਾਅ ਹੇਠ ਝੂਠੀ ਜਾਂਚ ਕਰ ਪਰਚਾ ਦਰਜ ਕੀਤਾ ਹੈ।ਅਸੀਂ ਜਲਦ ਹੀ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਮੁੜ ਤੋਂ ਜਾਂਚ ਦੀ ਮੰਗ ਕਰਾਂਗੇ’। ਇਹ ਕਹਿਣਾ ਹੈ ਪਿੰ੍ਰਸ ਮਸੀਹ ਦੇ ਪਰਿਵਾਰ ਦਾ।ਜਿਸਦੇ ਬੇਟੇ ‘ਤੇ ਓਮ ਵੀਜ਼ਾ ਕੰਪਨੀ ਦੇ ਮਾਲਿਕ ਸਾਹਿਲ ਭਾਟੀਆ ਵਲੋਂ ਧੌਖਾਧੜੀ ਸਬੰਧੀ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਪਰਚਾ ਦਰਜ ਕੀਤਾ ਗਿਆ ਹੈ।

ਦਰਅਸਲ ਰੋਜ਼ਾਨਾ ਹੀ ਵੀਜ਼ਾ ਫਰਾਡ ਨੂੰ ਲੈ ਕੇ ਜਲੰਧਰ ਸ਼ਹਿਰ ਚ ਕੋਈ ਨਾ ਕੋਈ ਘਟਨਾ ਸੁਨਣ ਨੂੰ ਮਿਲ ਹੀ ਜਾਂਦੀ ਹੈ। ਓਮ ਵੀਜ਼ਾ ਦੇ ਮਾਲਿਕ ਸਾਹਿਲ ਭਾਟੀਆ ਵਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਜਦੋਂ ਜਲੰਧਰ ਦੇ ਥਾਣਾ ਡਵੀਜਨ 6 ‘ਚ ਪਰਚਾ ਦਰਜ ਹੋਇਆ ਤਾਂ ਟੀ.ਵੀ ਪੰਜਾਬ ਵਲੋਂ ਇਸ ਕੇਸ ਦੀ ਡੂੰਘਾਈ ਚ ਜਾਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਸ਼ਿਕਾਇਤਕਰਤਾ ਸਾਹਿਲ ਭਾਟੀਆ ਦੇ ਬਿਆਨ ਮੁਤਾਬਿਕ ਜਾਂਚ ਕਰਦਿਆਂ ਪੁਲਿਸ ਨੇ ਉਸਦੀ ਸਾਬਕਾ ਮੁਲਾਜ਼ਮ ਸਿਮਰਨਜੀਤ ਕੌਰ ਅਤੇ ਉਸਦੇ ਸਾਥੀ ਪਿੰ੍ਰਸ ਮਸੀਹ ਖਿਲਾਫ ਧੌਖਾਧੜੀ ਦਾ ਪਰਚਾ ਦਰਜ ਕੀਤਾ ਹੈ।ਸਿਮਰਨਜੀਤ ਗੁਰਦਾਸਪੁਰ ਦੀ ਰਹਿਣ ਵਾਲੀ ਹੈ ਜਦਕਿ ਪਿੰ੍ਰਸ ਜਲੰਧਰ ਦੇ ਪਿੰਡ ਗਾਖਲ ਦਾ ਵਸਨੀਕ ਹੈ।

ਪਿੰਡ ਗਾਖਲ ਵਿਖੇ ਜਦੋਂ ਪਿੰ੍ਰਸ ਮਸੀਹ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਦੇ ਪਿਤਾ ਬਸ਼ੀਰ ਮਸੀਹ,ਮਾਤਾ ਅਤੇ ਛੋਟੇ ਭਰਾ ਸੰਨੀ ਨੇ ਉਸਨੂੰ ਬੇਕਸੂਰ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ।ਕੰਪਨੀ ਵਲੋਂ ਸਾਜਿਸ਼ ਤਹਿਤ ਉਸਨੂੰ ਫਸਾਇਆ ਗਿਆ ।ਅਜਿਹੇ ਘੁਟਾਲੇ ਕੰਪਨੀਆਂ ਦੇ ਮਾਲਿਕਾਂ ਵਲੋਂ ਹੀ ਅੰਜ਼ਾਮ ਦਿੱਤੇ ਹਾਂਦੇ ਹਨ ਜਦਕਿ ਗਰੀਬ ਤਬਕੇ ਨੂੰ ਬਾਅਦ ‘ਚ ਫਸਾ ਦਿੱਤਾ ਜਾਂਦਾ ਹੈ।ਪਿੰ੍ਰਸ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਸਿਮਰਨਜੀਤ ਕੌਰ ਨਾਲ ਉਸਦੇ ਬੇਟੇ ਦਾ ਕੋਈ ਵਾਸਤਾ ਨਹੀਂ ਹੈ।ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਬਾਬਤ ਪੁਲਿਸ ਵਲੋਂ ਬਕਾਇਦਾ ਜਾਂਚ ਕੀਤਾ ਗਈ ਹੈ ਤਾਂ ਉਨ੍ਹਾਂ ਇਸ ਨੂੰ ਕੰਪਨੀ ਮਾਲਿਕ ਦਾ ਰਸੂਖ ਅਤੇ ਦਬਾਅ ਦੱਸਿਆ।ਪਰਿਵਾਰ ਦਾ ਕਹਿਣਾ ਹੈ ਕਿ ਉਹ ਜਲਦ ਹੀ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਇਨਸਾਫ ਦੀ ਗੁਹਾਰ ਲਗਾਉਣਗੇ।

ਤੁਹਾਨੂੰ ਦੱਸ ਦਈਏ ਕਿ ਓਮ ਵੀਜ਼ਾ ਦੇ ਮਾਲਿਕ ਸਾਹਿਲ ਭਾਟੀਆ ਵਲੋਂ ਸ਼ਿਕਾਇਤ ਕੀਤੀ ਗਈ ਸੀ ਉਨ੍ਹਾਂ ਦੀ ਸਾਬਕਾ ਮੁਲਾਜ਼ਮ ਸਿਮਰਨਜੀਤ ਕੌਰ ਵਲੋਂ ਪਿੰ੍ਰਸ ਮਸੀਹ ਨਾਲ ਮਿਲ ਕੇ ਉਨ੍ਹਾਂ ਦੇ ਗਾਹਕ ਆਕਾਸ਼ ਠਾਕੁਰ ਨਾਲ ਠੱਗੀ ਕੀਤੀ ਗਈ ਹੈ।ਪੁਲਿਸ ਕਮਿਸ਼ਨਰ ਦੇ ਹੁਕਮਾਂ ਮੁਤਾਬਿਕ ਏ.ਸੀ.ਪੀ ਟ੍ਰੈਫਿਕ ਆਤੀਸ਼ ਭਾਟੀਆ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ।ਰਿਪੋਰਟ ਦੇ ਅਧਾਰ ‘ਤੇ ਪੁਲਿਸ ਵਲੋਂ ਦੋਹਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।