ਡੈਸਕ- ਪਾਕਿਸਤਾਨ ਵਲੋਂ ਭਾਰਤ ਅਤੇ ਖਾਸਕਰ ਪੰਜਾਬ ਦੇ ਹਾਲਤਾਂ ‘ਤੇ ਕੀਤੇ ਜਾ ਰਹੇ ਮਾੜੇ ਪ੍ਰਚਾਰ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਡਿਜੀਟਲ ਸਟ੍ਰਾਈਕ ਕੀਤੀ ਹੈ । ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਟਵਿੱਟਰ ਨੇ ਭਾਰਤ ਵਿਚ ਪਾਕਿਸਤਾਨ ਸਰਕਾਰ ਦੇ ਅਧਿਕਾਰਕ ਟਵਿੱਟਰ ਹੈਂਡਲ ‘ਤੇ ਰੋਕ ਲਗਾ ਦਿੱਤੀ ਹੈ। ਟਵਿੱਟਰ ‘ਤੇ ਜਾਰੀ ਨੋਟਿਸ ਮੁਤਾਬਕ ਭਾਰਤ ਸਰਕਾਰ ਦੀ ਕਾਨੂੰਨੀ ਮੰਗ ‘ਤੇ ਹੀ ਟਵਿੱਟਰ ਨੇ ਪਾਕਿਸਤਾਨ ਸਰਕਾਰ ਦੇ ਅਕਾਊਂਟ ਨੂੰ ਭਾਰਤ ਵਿਚ ਬਲਾਕ ਕੀਤਾ ਹੈ।
ਇਸ ਕਾਰਵਾਈ ਦੇ ਬਾਅਦ ਭਾਰਤ ਵਿਚ ਲੋਕ ਪਾਕਿਸਤਾਨ ਸਰਕਾਰ ਦੇ ਟਵਿੱਟਰ ਹੈਂਟਲ ਨੂੰ ਨਹੀਂ ਦੇਖ ਸਕਣਗੇ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਭਾਰਤ ਵਿਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਹੈਂਡਲ ਬਲਾਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤ ਵਿਚ ਪਾਕਿ ਸਰਕਾਰ ਦੇ ਟਵਿੱਟਰ ਅਕਾਊਂਟ ਨੂੰ ਬੈਨ ਕੀਤਾ ਜਾ ਚੁੱਕਾ ਹੈ।
ਟਵਿੱਟਰ ਦੀ ਗਾਈਡਨਾਈਨ ਮੁਤਾਬਕ ਵੈਧ ਕਾਨੂੰਨੀ ਮੰਗ ਜਿਵੇਂ ਅਦਾਲਤ ਤਦੇ ਹੁਕਮ ਜਾਂ ਸਰਕਾਰ ਦੀ ਮੰਗ ‘ਤੇ ਅਕਾਊਂਟ ਨੂੰ ਬਲਾਕ ਕਰਨਾ ਪੈਂਦਾ ਹੈ। ਹੁਣ ਭਾਰਤ ਵਿਚ ਪਾਕਿਸਤਾਨ ਸਰਕਾਰ ਦੇ ਅਧਿਕਾਰਕ ਟਵਿੱਟਰ ਅਕਾਊਂਟ ‘ਤੇ ਕੀਤੀ ਗਈ ਪੋਸਟ ਨੂੰ ਨਹੂੀਂ ਦੇਖਿਆ ਜਾਸਕੇਗਾ। ਹਾਲਾਂਕਿ ਇਸ ਕਾਰਵਾਈ ਨੂੰ ਲੈ ਕੇ ਅਜੇ ਭਾਰਤ ਸਰਕਾਰ ਦੇ ਆਈਟੀ ਮੰਤਰਾਲੇ ਵੱਲੋਂ ਜਾਂ ਪਾਕਿਸਤਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।