ਮੋਗਾ- ਸ਼੍ਰੌਮਣੀ ਅਕਾਲੀ ਦਲ ਨੇ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਲਏ ਹਨ.ਇਸਦੇ ਨਾਲ ਉਹ ਦੇਸ਼ ਦੀ ਸੱਭ ਤੋਂ ਪੁਰਾਣੀ ਖੇਤਰੀ ਪਾਰਟੀ ਬਣ ਗਈ ਹੈ.ਇਸ ਉਪਲਬਧੀ ਦੇ ਨਾਲ ਹੀ ਅੱਜ ਪਾਰਟੀ ਵਲੋਂ ਮੋਗਾ ਵਿਖੇ ਭਾਰੀ ਇਕੱਠ ਕੀਤਾ ਜਾ ਰਿਹਾ ਹੈ.ਦੱਸਿਆ ਜਾ ਰਿਹਾ ਹੈ ਕੀ ਕਰੀਬ 40 ਏਕੜ ਜ਼ਮੀਨ ‘ਤੇ ਰੈਲੀ ਦਾ ਪੰਡਾਲ ਬਣਾਇਆ ਗਿਆ ਹੈ.ਪਾਰਟੀ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਣਗੇ.ਇਸ ਦੌਰਾਨ ਨਵੇਂ ਭਾਈਵਾਲ ਬਹੁਜਨ ਸਮਾਜ ਪਾਰਟੀ ਦੇ ਕਈ ਨੇਤਾ ਵੀ ਇਸ ਰੈਲੀ ਚ ਸ਼ਾਮਿਲ ਹੋਣਗੇ.
Filed under

