Site icon TV Punjab | Punjabi News Channel

ਪਾਕਿਸਤਾਨ ਨੇ ਭਾਰਤੀ ਸਰਹੱਦ ‘ਤੇ ਗੈਂਗਸਟਰਾਂ ਨੂੰ ਭੇਜੇ ਹਥਿਆਰ, ਬੀ.ਐੱਸ.ਐੱਫ ਨੇ ਕੀਤੇ ਜ਼ਬਤ

ਡੇਰਾ ਬਾਬਾ ਨਾਨਕ – ਪੰਜਾਬ ਚ ਪੁਲਿਸ ਅੰਮ੍ਰਿਤਪਾਲ ਅਤੇ ਉਸਦੇ ਪਾਕਿਸਤਾਨ ਕਕੈਕਸ਼ਨ ਨੂੰ ਲੈ ਕੇ ਜਾਂਚ ਪੜਤਾਲ ਕਰ ਰਹੀ ਹੈ ਪਰ ਭਾਰਤ ਅਤੇ ਪੰਜਾਬ ਦੂ ਖੁਸ਼ਹਾਲੀ ਦੇ ਮਗਰ ਗਏ ਗੁਆਂਢੀ ਦੇਸ਼ ਪਾਕਿਸਤਾਨ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੈ । ਪੰਜਾਬ ‘ਚ ਅੰਮ੍ਰਿਤਪਾਲ ਸਿੰਘ ਖਿਲਾਫ ਚਲਾਈ ਮੁਹਿੰਮ ਦੇ ਵਿਚਕਾਰ ਹੁਣ ਇਕ ਵਾਰ ਫਿਰ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਭੇਜੀ ਗਈ ਹੈ। ਹਾਲਾਂਕਿ ਬੀਐਸਐਫ ਜਵਾਨਾਂ ਦੀ ਚੌਕਸੀ ਕਾਰਨ ਪਾਕਿਸਤਾਨ ਵਿੱਚ ਬੈਠੇ ਗੈਂਗਸਟਰਾਂ ਅਤੇ ਸਮੱਗਲਰਾਂ ਦੀ ਕੋਸ਼ਿਸ਼ ਨਾਕਾਮ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੇਪ ਡਰੋਨ ਰਾਹੀਂ ਭੇਜੀ ਗਈ ਸੀ।

ਫਿਲਹਾਲ ਬੀਐਸਐਫ ਦੇ ਜਵਾਨਾਂ ਨੇ ਖੇਪ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਨੇ ਇਹ ਖੇਪ ਗੁਰਦਾਸਪੁਰ ਸੈਕਟਰ ਅਧੀਨ ਡੇਰਾ ਬਾਬਾ ਨਾਨਕ ਵਿੱਚ ਪੈਂਦੇ ਬੀਓਪੀ ਮੇਟਲਾ ਨੇੜਿਓਂ ਬਰਾਮਦ ਕੀਤੀ ਹੈ। ਦਰਅਸਲ ਬੀਐਸਐਫ ਦੇ ਜਵਾਨ ਰਾਤ ਸਮੇਂ ਗਸ਼ਤ ‘ਤੇ ਸਨ। ਫਿਰ ਸਿਪਾਹੀਆਂ ਨੇ ਡਰੋਨ ਦੀ ਆਵਾਜ਼ ਸੁਣੀ। ਡਰੋਨ ਦੀ ਆਵਾਜ਼ ‘ਤੇ ਜਵਾਨਾਂ ਨੇ 54 ਰਾਊਂਡ ਫਾਇਰ ਕੀਤੇ ਪਰ ਡਰੋਨ ਵਾਪਸ ਜਾਣ ‘ਚ ਕਾਮਯਾਬ ਹੋ ਗਿਆ।

ਗੰਭੀਰਤਾ ਨੂੰ ਦੇਖਦੇ ਹੋਏ ਰਾਤ ਨੂੰ ਹੀ ਸਰਚ ਆਪਰੇਸ਼ਨ ਚਲਾਇਆ ਗਿਆ। ਜਿਸ ਤੋਂ ਬਾਅਦ ਜਵਾਨਾਂ ਨੂੰ ਸਰਹੱਦ ਨੇੜਿਓਂ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ।
ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਹਥਿਆਰਾਂ ਦੀ ਖੇਪ ਮਿਲੀ। ਪੀਲੇ ਰੰਗ ਦੇ ਪੈਕਟ ਦੇ ਅੰਦਰ ਲੱਕੜ ਦਾ ਡੱਬਾ ਬਣਾਇਆ ਗਿਆ ਸੀ, ਤਾਂ ਜੋ ਡਰੋਨ ਤੋਂ ਸੁੱਟੇ ਜਾਣ ‘ਤੇ ਹਥਿਆਰਾਂ ਨੂੰ ਨੁਕਸਾਨ ਨਾ ਪਹੁੰਚੇ। ਪੈਕਟ ਵਿੱਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਅਤੇ 91 ਰੌਂਦ ਬਰਾਮਦ ਹੋਏ ਹਨ।

Exit mobile version