ਡੈਸਕ- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੂੰ ਪੈਰਿਸ ਓਲੰਪਿਕ ਦੇ ਬ੍ਰਾਜ ਮੈਡਲ ਦੇ ਮੈਚ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਉਨ੍ਹਾਂ ਨੂੰ ਮਲੇਸ਼ੀਆ ਦੀ ਖਿਡਾਰੀ ਲੀ ਜੀ ਜਿਆ ਨੇ ਹਰਾਇਆ।
ਪੈਰਿਸ ਓਲੰਪਿਕ ‘ਚ ਲਕਸ਼ਯ ਸੇਨ ਨੇ ਸਖਤ ਟੱਕਰ ਦਿੱਤੀ, ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਇਹ ਭਾਰਤੀ ਖਿਡਾਰੀ ਤਮਗਾ ਨਹੀਂ ਜਿੱਤ ਸਕਿਆ। ਲਕਸ਼ਯ ਸੇਨ ਨੂੰ ਪੈਰਿਸ ਓਲੰਪਿਕ ਦੇ ਬ੍ਰਾਂਜ ਮੈਡਲ ਮੁਕਾਬਲੇ ‘ਚ ਮਲੇਸ਼ੀਆ ਦੀ ਖਿਡਾਰੀ ਲੀ ਜੀ ਜੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੱਡੀ ਗੱਲ ਇਹ ਹੈ ਕਿ ਲਕਸ਼ਯ ਸੇਨ ਨੇ ਬ੍ਰਾਂਜ ਮੈਚ ਦੀ ਪਹਿਲੀ ਗੇਮ ਜਿੱਤੀ ਸੀ ਪਰ ਇਸ ਦੇ ਬਾਵਜੂਦ ਉਹ ਮੈਚ ਹਾਰ ਗਏ।
ਪਹਿਲਾ ਸੈੱਟ 21-13 ਨਾਲ ਜਿੱਤਣ ਤੋਂ ਬਾਅਦ ਲਕਸ਼ਯ ਨੇ ਦੂਜੀ ਸੈੱਟ ਵਿੱਚ ਆਪਣੀ ਲੈਅ ਗੁਆ ਦਿੱਤੀ। ਦੂਜੇ ਸੈੱਟ ਵਿੱਚ ਮਲੇਸ਼ੀਆ ਦੇ ਖਿਡਾਰੀ ਨੇ 21-16 ਦੇ ਸਕੋਰ ਨਾਲ ਵਾਪਸੀ ਕੀਤੀ। ਲਕਸ਼ਯ ਤੀਜੀ ਸੈੱਟ 21-11 ਨਾਲ ਹਾਰ ਗਏ।
ਲਕਸ਼ਯ ਸੇਨ ਨੇ ਪੈਰਿਸ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਪਹਿਲੇ ਗਰੁੱਪ ਮੈਚਾਂ ਵਿੱਚ ਗੁਆਟੇਮਾਲਾ ਦੇ ਕੋਡਾਡੌਨ ਨੂੰ ਇਕਤਰਫਾ ਤਰੀਕੇ ਨਾਲ 21-8, 22-20 ਨਾਲ ਹਰਾਇਆ। ਇਸ ਤੋਂ ਬਾਅਦ ਉਹ ‘ਚ ਬੈਲਜੀਅਮ ਦੇ ਜੁਲੀਅਨ ਕਾਰਾਗੀ ਨੂੰ 21-19, 21-14 ਨਾਲ ਹਰਾਉਣ ‘ਚ ਕਾਮਯਾਬ ਰਿਹਾ। ਆਪਣੇ ਤੀਜੇ ਮੁਕਾਬਲੇ ਵਿੱਚ ਉਹਨਾਂ ਨੇ ਜੌਨਥਨ ਕ੍ਰਿਸਟੀ ਨੂੰ 21-18, 21-12 ਨਾਲ ਹਰਾਇਆ। ਪ੍ਰੀ-ਕੁਆਰਟਰ ਫਾਈਨਲ ‘ਚ ਭਾਰਤੀ ਸ਼ਟਲਰ ਪ੍ਰਣਯ ਕੁਮਾਰ ਨੂੰ 21-12, 21-6 ਹਰਾ ਦਿੱਤਾ।
ਕੁਆਰਟਰ ਫਾਈਨਲ ਵਿੱਚ ਲਕਸ਼ਯ ਸੇਨ ਨੇ ਆਪਣੀ ਜ਼ਬਰਦਸਤ ਖੇਡ ਦਿਖਾਈ ਅਤੇ ਪਹਿਲੀ ਗੇਮ ਹਾਰਨ ਦੇ ਬਾਵਜੂਦ ਚੀਨੀ ਤਾਈਪੇ ਦੇ ਚੋਊ-ਤਿਏਨ-ਚੇਨ ਨੂੰ ਹਰਾਇਆ। ਲਕਸ਼ਯ ਨੇ ਇਹ ਮੈਚ 19-21, 21-15 ਅਤੇ 21-12 ਨਾਲ ਜਿੱਤਿਆ। ਹਾਲਾਂਕਿ ਸੈਮੀਫਾਈਨਲ ‘ਚ ਲਕਸ਼ਯ ਨੂੰ ਡੈਨਮਾਰਕ ਦੇ ਵਿਕਟਰ ਐਕਸਲਸਨ ਤੋਂ 22-20, 21-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਵੀ ਟੀਚਾ ਹਾਸਲ ਕਰਨ ਤੋਂ ਖੁੰਝ ਗਏ ਅਤੇ ਉਨ੍ਹਾਂ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ।