ਲੁਧਿਆਣਾ : ਪੀ.ਏ.ਯੂ. ਵਿਚ ਖੇਤੀ ਬਾਇਓਤਕਨਾਲੋਜੀ ਵਿਸ਼ੇ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਰਮਨਦੀਪ ਕੌਰ ਨੂੰ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ।ਇਹ ਫੈਲੋਸ਼ਿਪ ਉਸਨੂੰ ਪੋਸਟ ਡਾਕਟਰਲ ਖੋਜ ਕਾਰਜ ਲਈ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਕੁਮਾਰੀ ਰਮਨਦੀਪ ਕੌਰ ਮੱਕੀ ਦੇ ਗੜੂੰਏ ਦੀ ਪਛਾਣ ਅਤੇ ਪੈਮਾਇਸ਼ ਦੀ ਖੋਜ ਕਰ ਰਹੀ ਹੈ। ਇਸ ਫੈਲੋਸ਼ਿਪ ਦੁਆਰਾ ਕੁਮਾਰੀ ਰਮਨਦੀਪ ਕੌਰ ਇਸ ਖੇਤਰ ਵਿਚ ਆਪਣੀ ਖੋਜ ਨੂੰ ਹੋਰ ਅੱਗੇ ਵਧਾ ਸਕੇਗੀ ਅਤੇ ਮੱਕੀ ਦੇ ਗੜੂੰਏ ਦੀ ਕੁਦਰਤੀ ਰੋਕਥਾਮ ਸੰਬੰਧੀ ਨਿਘਰ ਕਾਰਜ ਕਰਨ ਵਿਚ ਸਫਲ ਹੋਵੇਗੀ। ਪੀ ਐੱਚ ਡੀ ਦੀ ਖੋਜ ਵਿਚ ਉਹਨਾਂ ਦੇ ਨਿਗਰਾਨ ਬਾਇਓਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਡਾ. ਪ੍ਰੀਤੀ ਸ਼ਰਮਾ ਹਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ, ਆਈ ਏ ਐੱਸ, ਵਿੱਤ ਕਮਿਸ਼ਨਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਡੀਨ ਪੋਸਟ ਗ੍ਰੈਜੂਏਟ ਸਟੱਡੀ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਅਤੇ ਰਮਨਦੀਪ ਕੌਰ ਦੇ ਨਿਗਰਾਨ ਡਾ. ਪ੍ਰੀਤੀ ਸ਼ਰਮਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।
ਟੀਵੀ ਪੰਜਾਬ ਬਿਊਰੋ