● On air now · ਟੀਵੀ ਪੰਜਾਬ

Punjabi News · Since 2013

Breaking

ਅਮਰੀਕਾ ਤੋਂ ਆਏ ਨੌਜਵਾਨ ‘ਤੇ ਫਾਇਰਿੰਗ, ਤੜਕਸਾਰ ਹੋਈ ਘਟਨਾ ਨਾਲ ਦਹਿਸ਼ਤ

ਡੈਸਕ- ਅੰਮ੍ਰਿਤਸਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਅੰਮ੍ਰਿਤਸਰ-ਜਲੰਧਰ ਜੀ ਟੀ. ਰੋਡ ’ਤੇ ਕਸਬਾ ਦੋਬੁਰਜੀ ਵਿਖੇ ਅਮਰੀਕਾ ਦੇ ਪੱਕੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿਤਾ। ਨੌਜਵਾਨ ਨੂੰ ਉਸ ਦੇ ਘਰ ਆ ਕੇ ਦੋ ਜਣਿਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਹਨ।…


ਡੈਸਕ- ਅੰਮ੍ਰਿਤਸਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਅੰਮ੍ਰਿਤਸਰ-ਜਲੰਧਰ ਜੀ ਟੀ. ਰੋਡ ’ਤੇ ਕਸਬਾ ਦੋਬੁਰਜੀ ਵਿਖੇ ਅਮਰੀਕਾ ਦੇ ਪੱਕੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿਤਾ। ਨੌਜਵਾਨ ਨੂੰ ਉਸ ਦੇ ਘਰ ਆ ਕੇ ਦੋ ਜਣਿਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 7.30 ਵਜੇ ਦੇ ਕਰੀਬ ਅਮਰੀਕਾ ਸਿਟੀਜਨ ਨੌਜਵਾਨ ਰਿੰਕੂ ਪੁੱਤਰ ਸ਼ਰਮ ਸਿੰਘ ਦੇ ਘਰ ਦੋਬੁਰਜੀ ਵਿਚ ਦੋ ਵਿਅਕਤੀ ਆਏ, ਜਿਨ੍ਹਾਂ ਨੇ ਰਿੰਕੂ ਨੂੰ ਤਿੰਨ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ। ਨੌਜਵਾਨ ਰਿੰਕੂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।


Filed under