ਦੁਨੀਆਂ ਭਰ ਵਿੱਚ ਪ੍ਰਕਾਸ਼ਪੁਰਬ ਦੀਆਂ ਰੌਣਕਾਂ, ਮੁੱਖ ਮੰਤਰੀ ਅਤੇ PM ਮੋਦੀ ਨੇ ਦਿੱਤੀਆਂ ਵਧਾਈਆਂ

ਡੈਸਕ- ਬਾਬਾ ਨਾਨਕ ਜੀ ਦਾ ਅਵਤਾਰ ਉਸ ਸਮੇਂ ਹੋਇਆ ਜਿਸ ਸਮੇਂ ਇਸ ਸੰਸਾਰ ਵਿੱਚ ਕੁਰੀਤੀਆਂ ਫੈਲ ਗਈਆਂ ਹਨ। ਹਰ ਪਾਸੇ ਝੂਠ ਅਤੇ ਨਾ-ਇਨਸਾਫੀ ਦਾ ਹਨੇਰਾ ਫੈਲਿਆ ਹੋਇਆ ਸੀ। ਬਾਬੇ ਨੇ ਸੱਚ ਅਤੇ ਹੱਕ ਦੀ ਗੱਲ ਕੀਤੀ। ਬਾਬਾ ਸੱਚ ਦੇ ਹੱਕ ਚ ਖੜ੍ਹਣ ਲਈ ਕਿਸੇ ਵੀ ਸ਼ਕਤੀ ਸਾਹਮਣੇ ਡਟ ਜਾਂਦਾ ਸੀ। ਬਾਬਾ ਨਾਨਕ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖਦਾ ਸੀ। ਅੱਜ ਅਜਿਹੇ ਮਹਾਨ ਗੁਰੂ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਉਹਨਾਂ ਨੂੰ ਸ਼ਰਧਾ ਸਤਿਕਾਰ ਨਾਲ ਯਾਦ ਕਰ ਰਹੀਆਂ ਹਨ। ਪਾਤਸ਼ਾਹ ਦੁਆਰਾ ਦਿਖਾਏ ਮਾਰਗ ਤੇ ਚੱਲਣ ਦਾ ਯਤਨ ਕਰ ਰਹੀਆਂ ਹਨ।

ਇਸ ਪਾਵਨ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਸ਼ੋਸਲ ਮੀਡੀਆ ਤੇ ਵੀਡੀਓ ਸ਼ੇਅਰ ਕਰਕੇ ਵਧਾਈਆਂ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ੋਸਲ ਮੀਡੀਆ ਤੇ ਪੋਸਟ ਕਰਕੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ।