ਰੈਲੀ ਰੱਦ ਹੋਣ ‘ਤੇ ਭੜਕੇ ਮੋਦੀ,ਸੀ.ਐੱਮ ਚੰਨੀ ‘ਤੇ ਲਗਾਏ ਇਲਜ਼ਾਮ

ਫਿਰੋਜ਼ਪੁਰ-ਫਿਰੋਜ਼ਪੁਰ ਦੀ ਰੈਲੀ ਚਾਹੇ ਕਿਨ੍ਹਾਂ ਵੀ ਕਾਰਨਾਂ ਨਾਲ ਰੱਦ ਹੋਈ ਹੋਵੇ ਪਰ ਭਾਜਪਾ ਇਸਦਾ ਠੀਕਰਾ ਵਿਰੋਧੀਆਂ ਸਿਰ ਭੱਜਦੀ ਨਜ਼ਰ ਆ ਰਹੀ ਹੈ.ਇਸਦੀ ਸ਼ੁਰੂਆਤ ਖੁਦ ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ.ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਪੀ.ਐੱਮ ਨੂੰ ਮਿਲੀ ਅਧੂਰੀ ਸੁਰੱਖਿਆ ਕਾਰਣ ਇਹ ਦੌਰਾ ਰੱਦ ਕੀਤਾ ਗਿਆ ਹੈ,ਜਦਕਿ ਕਾਂਗਰਸ ਮੁਤਾਬਿਕ ਰੈਲੀ ‘ਚ ਖਾਲੀ ਕੁਰਸੀਆਂ ਦੇਖ ਕੇ ਮੋਦੀ ਰੈਲੀ ‘ਚ ਨਹੀਂ ਆਏ.
ਬਠਿੰਡਾ ਏਅਰਪੋਰਟ ‘ਤੇ ਪੁੱਜੇ ਪੀ.ਐੱਮ ਮੋਦੀ ਨੇ ਜਾਣ ਤੋਂ ਪਹਿਲਾਂ ਪੰਜਾਬ ਦੇ ਸੁਰੱਖਿਆ ਅਧਿਆਰੀਆਂ ਨੂੰ ਮਹਿਣਾ ਮਾਰਦਿਆਂ ਕਿਹਾ ਕੀ ‘ਆਪਣੇ ਸੀ.ਅੇੱਮ ਨੂੰ ਧੰਨਵਾਦ ਕਹਿਣਾ,ਮੈਂ ਜਿੰਦਾ ਬਠਿੰਡਾ ਏਅਰਪੋਰਟ ਪਹੁੰਚ ਗਿਆ ਹਾਂ’.ਪ੍ਰਧਾਨ ਮੰਤਰੀ ਦੇ ਇਸ ਇਲਜ਼ਾਮਾਂ ਤੋਂ ਬਾਅਦ ਨਮੋਸ਼ੀ ਚ ਪਈ ਭਾਜਪਾ ਚ ਅਚਾਨਕ ਜਾਨ ਆ ਗਈ.ਖਾਲੀ ਕੁਰਸੀਆਂ ਦੀ ਗੱਲ ਨੱਪਦਿਆਂ ਹੋਇਆ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਭਾਜਪਾ ਨੇਤਾਵਾਂ ਨੇ ਸੁਰੱਖਿਆ ਦੀ ਘਾਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਘੇਰੇ ‘ਚ ਲੈਣਾ ਸ਼ੁਰੂ ਕੀਤਾ.
ਮੁੱਖ ਮੰਤਰੀ ਚੰਨੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ.ਉਨ੍ਹਾਂ ਕਿਹਾ ਕੀ ਪ੍ਰੋਟੋਕੋਲ ਤਹਿਤ ਹੀ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਦਿੱਤੀ ਗਈ ਸੀ.ਭਾਜਪਾ ਵਲੋਂ ਬੇਵਜ੍ਹਾ ਬਿਆਨਬਾਜੀ ਕੀਤੀ ਜਾ ਰਹੀ ਹੈ.