● On air now · ਟੀਵੀ ਪੰਜਾਬ

Punjabi News · Since 2013

Breaking

ਬੀ.ਸੀ. ਅੰਬਰ ਅਲਰਟ : ਪੁਲਿਸ ਨੇ ਜਾਰੀ ਕੀਤੀਆਂ ਕੁਝ ਹੋਰ ਤਸਵੀਰਾਂ

Surrey- ਬਿ੍ਰਟਿਸ਼ ਕੋਲੰਬੀਆ ’ਚ ਚੱਲ ਰਹੇ ਅੰਬਰ ਅਲਰਟ ਦੇ ਅੱਜ ਤੀਜੇ ਦਿਨ ਸਰੀ. ਆਰ . ਸੀ. ਐਮ. ਪੀ. ਦੀ ਸੀਰੀਅਸ ਕ੍ਰਾਈਮ ਯੂਨਿਟ ਨੇ ਮਾਮਲੇ ਨਾਲ ਸਬੰਧਿਤ ਸੁਝਾਵਾਂ ਨੂੰ ਸੰਭਾਲਣ ਲਈ ਇੱਕ ਟਿਪ ਲਾਈਨ ਅਤੇ ਸਮਰਪਿਤ ਈ-ਮੇਲ ਪਤਾ ਲਾਂਚ ਕੀਤਾ। ਇਸ…


Surrey- ਬਿ੍ਰਟਿਸ਼ ਕੋਲੰਬੀਆ ’ਚ ਚੱਲ ਰਹੇ ਅੰਬਰ ਅਲਰਟ ਦੇ ਅੱਜ ਤੀਜੇ ਦਿਨ ਸਰੀ. ਆਰ . ਸੀ. ਐਮ. ਪੀ. ਦੀ ਸੀਰੀਅਸ ਕ੍ਰਾਈਮ ਯੂਨਿਟ ਨੇ ਮਾਮਲੇ ਨਾਲ ਸਬੰਧਿਤ ਸੁਝਾਵਾਂ ਨੂੰ ਸੰਭਾਲਣ ਲਈ ਇੱਕ ਟਿਪ ਲਾਈਨ ਅਤੇ ਸਮਰਪਿਤ ਈ-ਮੇਲ ਪਤਾ ਲਾਂਚ ਕੀਤਾ। ਇਸ ਦੇ ਨਾਲ ਪੁਲਿਸ ਨੇ ਦੋ ਲੋਕਾਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਨ੍ਹਾਂ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੇਰਿਟੀ ਬੋਲਟਨ ਅਤੇ ਉਸ ਦੇ ਬੱਚਿਆਂ 8 ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਨਾਲ ਹਨ। ਤਸਵੀਰਾਂ ’ਚ ਵੇਰਟੀ ਦੇ ਪਿਤਾ ਰੌਬਰਟ ਬੋਲਟਨ ਅਤੇ ਉਸ ਦਾ ਪ੍ਰੇਮੀ ਅਬਰਾਕਸਸ ਗਲਾਜ਼ੋਵ ਦਿਖਾਈ ਦੇ ਰਹੇ ਹਨ। ਪੁਲਿਸ ਨੇ ਦੱਸਿਆ ਕਿ ਰੌਬਰਟ 30 ਜੂਨ ਨੂੰ ਚਿਲੀਵੈਕ ਤੋਂ ਵੇਰਿਟੀ, ਉਸ ਦੇ ਬੱਚਿਆਂ ਅਤੇ ਗਲਾਜ਼ੋਵ ਦੇ ਨਾਲ ਰਲ਼ਿਆ ਸੀ। ਦੱਸਣਯੋਗ ਹੈ ਕਿ ਦੋਵੇਂ ਬੱਚੇ ਅਰੋਰਾ ਅਤੇ ਜੋਸ਼ੂਆ ਆਪਣੇ ਪਿਤਾ ਨਾਲ ਸਰੀ ’ਚ ਰਹਿੰਦੇ ਸਨ ਅਤੇ ਬੱਚਿਆਂ ਦੀ ਪ੍ਰਾਇਮਰੀ ਕਸਟਿਡੀ ਉਨ੍ਹਾਂ ਦੇ ਪਿਤਾ ਕੋਲ ਹੈ। ਬੀਤੀ 28 ਜੂਨ ਨੂੰ ਉਹ ਦੋਵੇਂ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਨ੍ਹਾਂ ਨੇ ਵਾਪਸ ਸਰੀ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਵਲੋਂ ਅੰਬਰ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।


Filed under