ਦਿੱਲੀ ਵਿਚ ਨਵੇਂ ਰੱਖਿਆ ਦਫ਼ਤਰ ਕੰਪਲੈਕਸਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸੈਂਟਰਲ ਵਿਸਟਾ’ ਵੈੱਬਸਾਈਟ ਲਾਂਚ ਕੀਤੀ | ਜ਼ਿਕਰਯੋਗ ਹੈ ਕਿ 7,000 ਤੋਂ ਵੱਧ ਕਰਮਚਾਰੀਆਂ ਲਈ ਦੋ ਨਵੇਂ ਦਫ਼ਤਰ ਬਣਾਏ ਗਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਮੌਕੇ ਕਿਹਾ ਸੀ ਕਿ ਇਹ ਨਵੇਂ ਰੱਖਿਆ ਦਫ਼ਤਰ ਕੰਪਲੈਕਸ ਹੁਣ ਸਾਡੀਆਂ ਫ਼ੌਜਾਂ ਲਈ ਸਾਰੀਆਂ ਆਧੁਨਿਕ ਸਹੂਲਤਾਂ ਦੇ ਨਾਲ ਬਿਹਤਰ ਕੰਮਕਾਜੀ ਹਾਲਤਾਂ ਵਿਚ ਕੰਮ ਕਰਨਾ ਸੰਭਵ ਬਣਾ ਦੇਣਗੇ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸੈਂਟਰਲ ਵਿਸਟਾ’ ਵੈੱਬਸਾਈਟ ਕੀਤੀ ਲਾਂਚ
