ਲੇਹ ਦੀ ਪਹਾੜੀ ‘ਤੇ ਲਹਿਰਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਝੰਡਾ

ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ਼ ਵਿਚ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਲਹਿਰਾਇਆ ਗਿਆ | ਇਹ ਰਾਸ਼ਟਰੀ ਝੰਡਾ ਖਾਦੀ ਦਾ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਹੈ। ਇਸ ਦੀ ਲੰਬਾਈ 225 ਫੁੱਟ, ਚੌੜਾਈ 150 ਫੁੱਟ ਅਤੇ ਵਜ਼ਨ 1400 ਕਿੱਲੋ ਹੈ | ਝੰਡਾ 37,500 ਵਰਗ ਫੁੱਟ ਖੇਤਰ ਨੂੰ ਕਵਰ ਕਰਦਾ ਹੈ | ਇਸ ਝੰਡੇ ਨੂੰ ਪੂਰਾ ਕਰਨ ਵਿਚ 49 ਦਿਨ ਲੱਗੇ ਹਨ | ਜ਼ਿਕਰਯੋਗ ਹੈ ਕਿ ਲੇਹ ਦੀ ਜਾਨਸਕਰ ਪਹਾੜੀ ‘ਤੇ ਇਹ ਝੰਡਾ ਲਹਿਰਾਇਆ ਗਿਆ ਹੈ |