PSEB ਨੇ ਜਾਰੀ ਕੀਤਾ 5ਵੀਂ ਕਲਾਸ ਦਾ ਰਿਜ਼ਲਟ, ਕੁੜੀਆਂ ਨੇ ਮਾਰੀ ਬਾਜ਼ੀ, 99.84 ਫੀਸਦੀ ਰਿਹਾ ਨਤੀਜਾ

ਡੈਸਕ- ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਜੋ ਵਿਦਿਆਰਥੀ ਕਲਾਸ 5 ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸੀ ਉਹ ਪੀਐੱਸਈਬੀ ਦੀ ਵੈੱਬਸਾਈਟ pseb.ac.in ‘ਤੇ ਜਾ ਕੇ ਚੈੱਕ ਕਰ ਸਕਦੇ ਹਨ। ਜੋ ਉਮੀਦਵਾਰ ਪੰਜਾਬ ਬੋਰਡ ਕਲਾਸ 5 ਪ੍ਰੀਖਿਆ ਲਈ ਹਾਜ਼ਰ ਹੋਏ ਹਨ, ਉਹ ਪੀਐੱਸਈਬੀ ਦੀ ਅਧਿਕਾਰਕ ਵੈੱਬਸਾਈਟ ‘ਤੇ ਨਤੀਜੇ ਦੇਖ ਸਕਦੇ ਹਨ।ਰਿਜ਼ਲਟ ਚੈੱਕ ਕਰਨ ਦਾ ਲਿੰਕ 2 ਅਪ੍ਰੈਲ ਨੂੰ ਸਵੇਰੇ 10 ਵਜੇ ਉਪਲਬਧ ਹੋਵੇਗਾ।

ਰਿਜ਼ਲਟ 99.84 ਫੀਸਦੀ ਰਿਹਾ ਤੇ ਇਸ ਵਾਰ ਫਿਰ ਤੋਂ ਕੁੜੀਆਂ ਨੇ ਬਾਜ਼ੀ ਮਾਰੀ। 99.86 ਰਹੀ ਕੁੜੀਆਂ ਦੀ ਪਾਸ ਫੀਸਦੀ ਤੇ ਮੁੰਡਿਆਂ ਦੀ ਪਾਸ ਫੀਸਦੀ 99.81 ਫੀਸਦੀ ਰਹੀ। ਪੰਜਾਬ ਬੋਰਡ ਨੇ 5ਵੀਂ ਦਾ ਰਿਜ਼ਲਟ ਐਲਾਨ ਦਿੱਤਾ ਹੈ।

ਬੋਰਡ ਨੇ ਇਸ ਸਾਲ ਸਿਰਫ 15 ਦਿਨਾਂ ਵਿਚ ਇਹ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆਵਾਂ 15 ਮਾਰਚ ਨੂੰ ਸੰਪੰਨ ਹੋਈਆਂ ਸਨ। 15 ਦਿਨਾਂ ਦੇ ਅੰਦਰ ਬੋਰਡ ਨੇ ਪ੍ਰੀਖਿਆਵਾਂ ਦਾ ਮੁਲਾਂਕਣ ਕਰਕੇ ਨਤੀਜੇ ਤਿਆਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪਠਾਨਕੋਟ ਜ਼ਿਲ੍ਹੇ ਵਿਚ 99.96 ਫੀਸਦੀ ਵਿਦਿਆਰਥੀ ਪਾਸ ਹੋਏ। ਦੂਜੇ ਪਾਸੇ ਮੋਹਾਲੀ ਵਿਚ 99.65 ਫੀਸਦੀ ਵਿਦਿਆਰਥੀ ਪਾਸ ਹੋਏ ਹਨ। PSEB ਕਲਾਸ 5ਵੀਂ ਦੀ ਪ੍ਰੀਖਿਆ ਵਿਚ 587 ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ।