ਭੁਪਿੰਦਰ ਹਨੀ ਦੇ ਕਬੂਲਨਾਮੇ ਤੋਂ ਬਾਅਦ ਕਿਉਂ ਨਹੀਂ ਹੋਈ ਚੰਨੀ ਦੀ ਗ੍ਰਿਫਤਾਰੀ ?-ਕੇਜਰੀਵਾਲ

ਅੰਮ੍ਰਿਤਸਰ-ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਕਰਣ ਵਾਲੀ ਈ.ਡੀ ‘ਤੇ ਸਵਾਲ ਚੁੱਕੇ ਹਨ.ਕੇਜਰੀਵਾਲ ਨੇ ਕਿਹਾ ਕਿ ਸੀ.ਐੱਮ ਚੰਨੀ ਦੇ ਭਾਣਜੇ ਹਨੀ ਵਲੋਂ ਈ.ਡੀ ਦੀ ਹਿਰਾਸਤ ਚ ਇਹ ਕਬੂਲ ਕੀਤਾ ਗਿਆ ਸੀ ਕਿ ਉਸਦੇ ਘਰੋਂ ਬਰਾਮਦ ਹੋਈ 10 ਕਰੋੜ ਦੀ ਰਕਮ ਸੀ.ਐੱਮ ਚੰਨੀ ਦੀ ਸੀ.ਸਾਰਾ ਪੈਸਾ ਰੇਤਾ ਅਤੇ ਟ੍ਰਾਂਸਫਰਾਂ ਤੋਂ ਕਮਾਇਆ ਗਿਆ ਹੈ.’ਆਪ’ ਸੁਪਰੀਮੋ ਦਾ ਕਹਿਣਾ ਹੈ ਕਿ ਇੱਕ ਮੁਲਜ਼ਮ ਦੇ ਕਬੂਲਨਾਮੇ ਦੇ ਬਾਵਜੂਦ ਵੀ ਈ.ਡੀ ਵਲੋਂ ਸੀ.ਐੱਮ ਚੰਨੀ ਨੂੰ ਗ੍ਰਿਫਤਾਰ ਨਾ ਕਰਨਾ ਸ਼ੱਕ ਪੈਦਾ ਕਰਦਾ ਹੈ.

ਕੇਜਰੀਵਾਲ ਨੇ ਕਿਹਾ ਕਿ ਅਮੂਮਨ ਕੇਸਾਂ ਚ ਅਜਿਹਾ ਹੁੰਦਾ ਹੈ ਕਿ ਮੁਲਜ਼ਮ ਦੇ ਕਬੂਲਨਾਮੇ ਤੋਂ ਬਾਅਦ ਉਸਦੇ ਭਾਗੀਦਾਰਾਂ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਹੈ.ਪਰ ਪੰਜਾਬ ਦੇ ਇਸ ਹਾਈਪ੍ਰੌਫਾਇਲ ਕੇਸ ਚ ਦਾਗੀ ਸੀ.ਐੱਮ ਨੂੰ ਬਚਾਇਆ ਜਾ ਰਿਹਾ ਹੈ.ਕੇਜਰੀਵਾਲ ਨੇ ਕਿਹਾ ਕਿ ਹਨੀ ਦੇ ਬਿਆਨ ਨਾਲ ਸਾਫ ਹੋ ਗਿਆ ਹੈ ਕਿ 111 ਦਿਨਾਂ ਦੀ ਚੰਨੀ ਸਰਕਾਰ ਚ ਮਾਫੀਆ ਰਾਜ ਨੇ ਪੰਜਾਬ ਨੂੰ ਲੁਟਿਆ ਹੈ.ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਚ ‘ਆਪ ਦੀ ਸਰਕਾਰ ਆਉਣ ‘ਤੇ ਮਾਫੀਆ ਰਾਜ ਨੂੰ ਖਤਮ ਕਰ ਦਿੱਤਾ ਜਾਵੇਗਾ.ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਤਿੰਨ ਵਾਰ ਕਰਵਾਏ ਗਏ ਸਰਵੇ ਚ ਇਹ ਸਪਸ਼ਟ ਹੋ ਰਿਹਾ ਹੈ ਕਿ ਸੀ.ਐੱਮ ਚੰਨੀ ਸ਼੍ਰੀ ਚਮਕੌਰ ਸਾਹਿਬ ਅਤੇ ਭਦੌੜ ਦੋਹਾਂ ਸੀਟਾਂ ਤੋਂ ਚੋਣ ਹਾਰ ਰਹੇ ਹਨ.