ਡੈਸਕ- ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ-12ਵੀਂ (ਰੀ-ਅਪੀਅਰ ਪ੍ਰੀਖਿਆ) ਅਗਸਤ/ਸਤੰਬਰ 2023 ਅਧੀਨ ਕੰਪਾਰਟਮੈਂਟ/ਰੀ-ਅਪੀਅਰ ਸਮੇਤ ਓਪਨ ਸਕੂਲ ਅਤੇ ਵਾਧੂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਜਿਹੜੇ ਉਮੀਦਵਾਰ ਵੱਖ-ਵੱਖ ਕਾਰਨਾਂ ਕਰਕੇ 10ਵੀਂ-12ਵੀਂ ਜਮਾਤ ਦੀ ਕੰਪਾਰਟਮੈਂਟ ਨਹੀਂ ਦੇ ਸਕੇ, ਹੁਣ ਉਨ੍ਹਾਂ ਦੀ ਪ੍ਰੀਖਿਆ 11 ਅਗਸਤ ਤੋਂ 6 ਸਤੰਬਰ, 2023 ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ‘ਤੇ ਹੋਵੇਗੀ।
ਦਸਵੀਂ ਸ਼ੇ੍ਣੀ ਦੀ ਪਰੀਖਿਆ ਮਿਤੀ 11-08-2023 ਤੋਂ ਮਿਤੀ 04-09-2023 ਤੱਕ ਅਤੇ ਬਾਰਵੀਂ ਸ਼੍ਰੇਣੀ ਦੀ ਪਰੀਖਿਆ 11-08-2023 ਤੋਂ 06-09-2023 ਤੱਕ ਕਰਵਾਈਆਂ ਜਾਣਗੀਆਂ। ਇਹ ਪ੍ਰੀਖਿਆਵਾਂ ਪ੍ਰੀਖਿਆ ਕੇਂਦਰ ‘ਤੇ ਸਵੇਰ ਦੇ ਸੈਸ਼ਨ ਵਿੱਚ ਸਵੇਰੇ 10.00 ਵਜੇ ਤੋਂ 01.15 ਵਜੇ ਤੱਕ ਕਰਵਾਈ ਜਾਵੇਗੀ। ਪ੍ਰੀਖਿਆਰਥੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈਬ-ਸਾਈਟ www.pseb.ac.in ਤੇ ਸੰਪਰਕ ਕਰ ਸਕਦਾ ਹੈ।
ਸਕੂਲ ਦੀ ਪ੍ਰੀਖਿਆ ਫੀਸ ਅਤੇ ਫਾਰਮ ਜਮ੍ਹਾਂ ਕਰਵਾਉਣ ਦਾ ਸ਼ਡਿਊਲ ਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਔਨਲਾਈਨ ਪ੍ਰੀਖਿਆ ਫੀਸਾਂ ਅਤੇ ਫਾਰਮ ਭਰਨ ਸਬੰਧੀ ਵਾਧੂ ਜਾਣਕਾਰੀ ਲਈ ਪ੍ਰਾਸਪੈਕਟਸ ਬੋਰਡ ਦੀ ਉਪਰੋਕਤ ਵੈੱਬਸਾਈਟ ‘ਤੇ ਉਪਲਬਧ ਹੈ। ਦੱਸਿਆ ਗਿਆ ਹੈ ਕਿ ਪ੍ਰੀਖਿਆ ਫੀਸ ਆਨਲਾਈਨ ਡੈਬਿਟ, ਕ੍ਰੈਡਿਟ ਅਤੇ ਨੈੱਟ ਬੈਂਕਿੰਗ ਗੇਟਵੇ ਰਾਹੀਂ ਹੀ ਜਮ੍ਹਾ ਕੀਤੀ ਜਾਵੇਗੀ। ਪ੍ਰੀਖਿਆ ਨਾਲ ਸਬੰਧਤ ਰੋਲ ਨੰਬਰ ਵੀ ਬੋਰਡ ਦੀ ਵੈੱਬਸਾਈਟ ‘ਤੇ ਹੀ ਉਪਲਬਧ ਕਰਵਾਏ ਜਾਣਗੇ।