ਡੈਸਕ- ਕਰੀਬ ਪੰਜ ਮਹੀਨਿਆਂ ਬਾਅਦ ਅੱਜ ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਤੈਅ ਹੋਇਆ ਕਿ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗਾ ਜੋ ਕਿ 4 ਸਤੰਬਰ ਤੱਕ ਚੱਲੇਗਾ। ਉੱਥੇ ਹੀ ਪੰਜਾਬ ਫਾਇਰ ਸੇਫਟੀ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਲੋਕਾਂ ਨੂੰ ਫਾਇਰ ਸੇਫਟੀ ਸਬੰਧੀ NOC ਹਰ ਸਾਲ ਨਹੀਂ ਬਲਕਿ 3 ਸਾਲ ਦੇ ਬਾਅਦ ਲੈਣੀ ਪਵੇਗੀ। ਉੱਥੇ ਹੀ ਫਾਇਰ ਵਿਭਾਗ ਵਿੱਚ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ।
ਹੈਰਾਨੀ ਦਾ ਗੱਲ ਤਾਂ ਇਹ ਰਹੀ ਕਿ ਕੈਬਨਿਟ ਚ ਪੰਚਾਇਤ ਵਿਕਾਸ ਚੋਣ ਐਕਟ 1994 ਚ ਸੋਧ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਗਈ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸੂਬੇ ਚ ਹੋਣ ਵਾਲੀ ਪੰਚਾਇਤ ਚੋਣਾਂ ਬਗੈਰ ਪਾਰਟੀ ਨਿਸ਼ਾਨ ਤੋਂ ਲੜੀਆਂ ਜਾਣਗੀਆਂ। ਭਾਵ ਕੋਈ ਵੀ ਉਮੀਦਵਾਰ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਹੇਠ ਚੋਣ ਨਹੀਂ ਲੜੇਗਾ।ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜ ਾਨੇ ਇਸ ਐਕਟ ਸਬੰਧੀ ਕਿਸੇ ਵੀ ਚਰਚਾ ਤੋਂ ਅਨਜਾਨਤਾ ਜ਼ਾਹਿਰ ਕੀਤੀ ਹੈ।