ਮਾਂ-ਪੁੱਤ ਕਰਦੇ ਸਨ ਆਨਲਾਈਨ ਗੰਦਾ ਧੰਧਾ, ਪੁਲਿਸ ਨੇ ਮਾਰੀ ਰੇਡ

ਡੈਸਕ- ਲੁਧਿਆਣਾ ਵਿੱਚ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਇਹ ਧੰਦਾ ਮਾਂ ਤੇ ਬੇਟਾ ਮਿਲ ਕੇ ਕਰ ਰਹੇ ਸੀ। ਉਨ੍ਹਾਂ ਨੇ ਕਰਾਏ ‘ਤੇ ਕੋਠੀ ਲਈ ਹੋਈ ਸੀ। ਉਹ ਆਨਲਾਈਨ ਕੁੜੀਆਂ ਦੀ ਬੋਲੀ ਲਵਾਉਂਦੇ ਸੀ। ਉਹ 600 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਦੇ ਰੇਟ ਵਿੱਚ ਔਰਤਾਂ ਸਪਲਾਈ ਕਰਦੇ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਕਾਲਜ ਰੋਡ ’ਤੇ ਰੇਮੰਡ ਸ਼ੋਅਰੂਮ ਨੇੜੇ ਕੋਠੀ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਨੂੰ 5 ਔਰਤਾਂ ਤੇ 2 ਵਿਅਕਤੀ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਹਨ।
ਪੁਲਿਸ ਨੇ ਛਾਪੇਮਾਰੀ ਦੌਰਾਨ ਦੋ ਦਲਾਲਾਂ ਨੂੰ ਵੀ ਕਾਬੂ ਕੀਤਾ ਹੈ, ਜੋ ਕੋਠੀ ‘ਚ ਲੜਕੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਦੋਵੇਂ ਦੋਸ਼ੀ ਮਾਂ-ਪੁੱਤ ਹਨ। ਕੁੜੀਆਂ ਦੀਆਂ ਫੋਟੋਆਂ ਆਨਲਾਈਨ ਭੇਜ ਕੇ ਗਾਹਕ ਬੁੱਕ ਕੀਤੇ ਜਾਂਦੇ ਸਨ। ਕੁੜੀਆਂ ਦੀ ਬੋਲੀ ਲਗਪਗ 600 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਲਾਈ ਜਾਂਦੀ ਹੈ।

ਏਸੀਪੀ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ। ਸਿਵਲ ਲਾਈਨ ’ਤੇ ਸਥਿਤ ਕੋਠੀ ਵਿੱਚ ਗਲਤ ਕੰਮ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਨੇ ਇਹ ਕੋਠੀ ਕਿਰਾਏ ’ਤੇ ਲਈ ਹੋਈ ਸੀ। ਠੋਸ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਛਾਪਾ ਮਾਰ ਕੇ ਦਲਾਲਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਨਾਂ ਅਨੀਤਾ ਵਾਲਟਰ ਵਾਸੀ ਇੰਦਰਾਪੁਰੀ ਤੇ ਉਸ ਦਾ ਲੜਕਾ ਅਮਨ ਵਾਲਟਰ ਦੱਸਿਆ ਗਿਆ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 500 ਰੁਪਏ ਨਕਦ ਤੇ 92 ਕੰਡੋਮ ਮਿਲੇ ਹਨ।