ਡੈਸਕ- ਐੱਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਅੱਜ ਸਵੇਰੇ ਇਕ ਚੰਗੀ ਖਬਰ ਮਿਲੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਇਸ ਤੋਂ ਬਾਅਦ ਹੁਣ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਗਾਹਕਾਂ ਨੂੰ ਹਰ ਸਿਲੰਡਰ ‘ਤੇ ਲਗਭਗ 40-40 ਰੁਪਏ ਦਾ ਮੁਨਾਫਾ ਮਿਲਣ ਵਾਲਾ ਹੈ। ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੇ ਮਾਮਲੇ ‘ਚ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਯਾਨੀ ਓਐੱਮਸੀ ਨੇ 19 ਕਿਲੋ ਵਾਲੇ ਐੱਲਪੀਜੀ ਸਿਲੰਡਰ ਦੇ ਰੇਟ ਵਿਚ 39.50 ਰੁਪਏ ਪ੍ਰਤੀ ਸਿਲੰਡਰ ਦੀ ਦਰ ਨਾਲ ਕਟੌਤੀ ਕੀਤੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਦੱਸਿਆ ਕਿ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਕੀਮਤਾਂ ਅੱਜ ਤੋਂ ਪ੍ਰਭਾਵੀ ਹੋ ਗਈਆਂ ਹਨ।ਇਸ ਦਾ ਮਤਲਬ ਹੋਇਆ ਕਿ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿਚ 19 ਕਿਲੋ ਵਾਲੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੇ ਰੇਟ ਅੱਜ ਤੋਂ ਘੱਟ ਹੋ ਗਏ ਹਨ।
ਅੱਜ ਕੀਮਤਾਂ ਵਿਚ ਕੀਤੇ ਗਏ ਬਦਲਾਅ ਦੇ ਬਾਅਦ ਸਭ ਤੋਂ ਸਸਤਾ ਐੱਲਪੀਜੀ ਸਿਲੰਡਰ ਮੁੰਬਈ ਵਿਚਮਿਲ ਰਿਹਾ ਹੈ ਜਦੋਂਕਿ ਚੇਨਈ ਦੇ ਗਾਹਕਾਂ ਨੂੰ ਸਭ ਤੋਂ ਵੱਧ ਕੀਮਤ ਚੁਕਾਉਣੀ ਹੋਵੇਗੀ। ਚਾਰੋਂ ਮਹਾਨਗਰਾਂ ਵਿਚ ਐੱਲਪੀਜੀ ਦੇ ਰੇਟ ਸਭ ਤੋਂ ਘੱਟ ਮੁੰਬਈ ਵਿਚ ਹੋਰ ਸਭ ਤੋਂ ਜ਼ਿਆਦਾ ਚੇਨਈ ਵਿਚ ਹੈ। ਕਟੌਤੀ ਦੇ ਬਾਅਦ ਜਿਥੇ ਮੁੰਬਈ ਵਿਚ ਅੱਜ ਤੋਂ ਕਮਰਸ਼ੀਅਲ ਐੱਲਪੀਜੀ ਸਿਲੰਡਰ ਦਾ ਰੇਟ 1710 ਰੁਪਏ ‘ਤੇ ਆ ਗਿਆ ਹੈ। ਦੂਜੇ ਪਾਸੇ ਚੇਨਈ ਵਿਚ ਪ੍ਰਭਾਵੀ ਕੀਮਤ 1929 ਰੁਪਏ ਰਹਿ ਗਈ ਹੈ।ਇਸੇ ਤਰ੍ਹਾਂ ਦਿੱਲੀ ਵਿਚ ਹੁਣ ਕੀਮਤ 1757 ਰੁਪਏ ਤੇ ਕੋਲਕਾਤਾ ਵਿਚ 1868.50 ਰੁਪਏ ਰਹਿ ਗਈ ਹੈ।