Regina – ਰੇਜੀਨਾ ’ਚ ਬੇਘਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਮੱਦੇਨਜ਼ਰ ਸਿਟੀ ਕੌਂਸਲ ਵਲੋਂ ਭਲਕੇ ਦੁਪਹਿਰ 2 ਵਜੇ ਇੱਕ ਵਿਸ਼ੇਸ਼ ਬੈਠਕ ਸੱਦੀ ਗਈ ਹੈ, ਜਿਸ ’ਚ ਇਸ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਿਟੀ ਪ੍ਰਸ਼ਾਸਨ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸਿਟੀ ਹਾਲ ਦੇ ਬਾਹਰ ਤੰਬੂ ਗੱਡਣ ਦੀ ਪ੍ਰਕਿਰਿਆ ਬੀਤੀ 15 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਇੱਥੇ 83 ਤੰਬੂ ਹਨ। ਇਸ ਬੈਠਕ ਦੇ ਏਜੰਡੇ ਮੁਤਾਬਕ ਸਿਟੀ ਮੈਨੇਜਰ ਨੇ ਸਿਟੀ ਕੌਂਸਲ ਨੂੰ ਥੋੜ੍ਹੇ ਸਮੇਂ ’ਚ ਇਸ ਸਮੱਸਿਆ ਦੇ ਹੱਲ ਲਈ ਦਿਸ਼ਾ-ਨਿਰਦੇਸ਼ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਸਿਟੀ ਮੈਨੇਜਰ ਦੀ ਰਿਪੋਰਟ ਮੁਤਾਬਕ ਇਨਕੈਂਪਮੈਂਟ (ਤੰਬੂ ਗੱਡਣਾ) ਦੀ ਪ੍ਰਕਿਰਿਆ ਦਾ ਸ਼ਹਿਰ ’ਤੇ ਲਗਭਗ ਹਰ ਮਹੀਨੇ 40,000 ਤੋਂ 70,000 ਡਾਲਰ ਬੋਝ ਪੈਣ ਦੀ ਸੰਭਾਵਨਾ ਹੈ।